ਇਮਰਾਨ ਖਾਨ ਨੇ ਉਈਗਰਾਂ ਨਾਲ ਚੀਨ ਦੇ ਮਾੜੇ ਸਲੂਕ ਦਾ ਕੀਤਾ ਬਚਾਅ

Tuesday, Oct 12, 2021 - 02:34 PM (IST)

ਇਸਲਾਮਾਬਾਦ (ਭਾਸ਼ਾ) : ਚੀਨ ਦੇ ਅਸ਼ਾਂਤ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣ ਦੇ ਦੋਸ਼ਾਂ ਦੇ ਬਾਰੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ’ਤੇ ਚੋਣਵੇਂ ਐਲਾਨ ਅਨੈਤਿਕ ਹਨ। ਲੰਡਨ ਦੀ ਆਨਲਾਈਨ ਸਮਾਚਾਰ ਸੰਸਥਾ ‘ਮਿਲਡ ਈਸਟ ਆਈ’ (ਐਮ.ਈ.ਈ.) ਨੂੰ ਦਿੱਤੇ ਗਏ ਇੰਟਰਵਿਊ ਵਿਚ ਖਾਨ ਨੇ ਕਿਹਾ ਕਿ ਪਾਕਿਸਤਾਨ ਨੇ ਉਈਗਰ ਮੁੱਦੇ 'ਤੇ ਚੀਨ ਨਾਲ ਗੱਲ ਕੀਤੀ ਹੈ ਅਤੇ ਇਸ ਦਾ ਜਵਾਬ ਵੀ ਮਿਲ ਗਿਆ ਹੈ। ਉਨ੍ਹਾਂ ਕਿਹਾ, 'ਸਾਡੇ ਅਤੇ ਚੀਨ ਵਿਚਾਲੇ ਇਕ ਸਮਝ ਹੈ। ਅਸੀਂ ਇਕ-ਦੂਜੇ ਨਾਲ ਬੰਦ ਦਰਵਾਜ਼ੇ ਵਿਚ ਗੱਲਬਾਤ ਕਰਾਂਗੇ, ਕਿਉਂਕਿ ਇਹ ਉਨ੍ਹਾਂ ਦਾ ਸੁਭਾਅ ਅਤੇ ਸੱਭਿਆਚਾਰ ਹੈ।’

ਇਹ ਵੀ ਪੜ੍ਹੋ : ਇਮਰਾਨ ਨੂੰ ਤਾਲਿਬਾਨ ਦੀ ਚਿੰਤਾ, ਕਿਹਾ-ਅੰਤਰਰਾਸ਼ਟਰੀ ਭਾਈਚਾਰਾ ਕਰੇ ਸੰਪਰਕ ਨਹੀਂ ਤਾਂ ਖੜ੍ਹਾ ਹੋ ਸਕਦੈ ਮਨੁੱਖੀ ਸੰਕਟ

ਅਮਰੀਕਾ ਅਤੇ ਬ੍ਰਿਟੇਨ ਨੇ ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਨਾਲ ਕਥਿਤ ਸਲੂਕ ਨੂੰ ਲੈ ਕੇ ਚੀਨ ਦੀ ਆਲੋਚਨਾ ਕੀਤੀ ਹੈ ਅਤੇ ਕੁੱਝ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ‘ਕਤਲੇਆਮ’ ਕਰਾਰ ਦਿੱਤਾ ਹੈ। ਬੀਜਿੰਗ ’ਤੇ ਸੰਸਾਧਨਾਂ ਨਾਲ ਭਰਪੂਰ ਸੂਬੇ ਵਿਚ ਘੱਟ ਗਿਣਤੀ ਮੁਸਲਮਾਨਾਂ ਤੋਂ ਜ਼ਬਰਨ ਮਜ਼ਦੂਰੀ ਕਰਾਉਣ, ਜ਼ਬਰਨ ਜਨਮ ਕੰਟਰੋਲ ਲਾਗੂ ਕਰਨ, ਅੱਤਿਆਚਾਰ ਅਤੇ ਜੇਲ੍ਹ ਵਿਚ ਬੰਦ ਮਾਤਾ-ਪਿਤਾ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨ ਦੇ ਦੋਸ਼ ਹਨ। ਅਮਰੀਕੀ ਵਿਦੇਸ਼ ਵਿਭਾਗ ਦਾ ਅਨੁਮਾਨ ਹੈ ਕਿ 2017 ਤੋਂ ਹੁਣ ਤੱਕ 2 ਮਿਲੀਅਨ ਉਈਗਰ ਅਤੇ ਹੋਰ ਜਾਤੀ ਦੇ ਘੱਟ ਗਿਣਤੀਆਂ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਗਿਆ ਹੈ। ਉਥੇ ਹੀ ਬੀਜਿੰਗ ਦਾ ਕਹਿਣਾ ਹੈ ਕਿ ਇਹ ਕੈਂਪ ਕਿੱਤਾਮੁਖੀ ਹਨ, ਜਿਸ ਦਾ ਉਦੇਸ਼ ਅੱਤਵਾਦ ਅਤੇ ਵੱਖਵਾਦ ਦਾ ਮੁਕਾਬਲਾ ਕਰਨਾ ਹੈ ਅਤੇ ਖੇਤਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਵਾਰ-ਵਾਰ ਨਕਾਰਿਆ।

ਇਹ ਵੀ ਪੜ੍ਹੋ : ਝਟਕਾ: ਸਿੰਗਾਪੁਰ ’ਚ 11 ਦੇਸ਼ਾਂ ਨੂੰ ਕੁਆਰੰਟੀਨ ਫ੍ਰੀ ਐਂਟਰੀ, ਸੂਚੀ ’ਚ ਭਾਰਤ ਨਹੀਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News