ਇਮਰਾਨ ਖਾਨ ਨੇ ਅਟਕ ਤੋਂ ਅਦਿਆਲਾ ਜੇਲ੍ਹ ਭੇਜਣ ਦੀ ਅਰਜ਼ੀ ਦਿੱਤੀ

Friday, Aug 11, 2023 - 04:51 AM (IST)

ਇਸਲਾਮਾਬਾਦ (ਏ. ਐੱਨ. ਆਈ.)– ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਵਕੀਲਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਟਕ ਜੇਲ੍ਹ ਵਿਚੋਂ ਬਾਹਰ ਕੱਢਿਆ ਜਾਵੇ, ਕਿਉਂਕਿ ਉਹ ਅਜਿਹੀ ਕੋਠੜੀ ਵਿਚ ਨਹੀਂ ਰਹਿਣਾ ਚਾਹੁੰਦੇ ਜਿਥੇ ਦਿਨ ਵਿਚ ਮੱਖੀਆਂ ਅਤੇ ਰਾਤ ਨੂੰ ਕੀੜੇ-ਮਕੌੜੇ ਭਰੇ ਰਹਿੰਦੇ ਹਨ। ਇਮਰਾਨ ਖਾਨ ਨਾਲ ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਨੂੰ ਅਟਕ ਜੇਲ੍ਹ ਤੋਂ ਅਦਿਆਲਾ ਜੇਲਂ ਟਰਾਂਸਫਰ ਕਰਨ ਦੀ ਗੁਹਾਰ ਲਾਈ ਹੈ। 

ਅਦਾਲਤ ਨੇ ਇਮਰਾਨ ਦੀ ਅਰਜ਼ੀ ’ਤੇ ਬੁੱਧਵਾਰ ਨੂੰ ਸੁਣਵਾਈ ਕਰਦੇ ਹੋਏ ਸੰਘੀ ਸਰਕਾਰ ਕੋਲੋਂ ਜਵਾਬ ਤਲਬ ਕੀਤਾ। ਮਾਮਲੇ ਦੀ ਸੁਣਵਾਈ 11 ਅਗਸਤ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਓਧਰ, ਜੇਲ੍ਹ ਦੇ ਅਧਿਕਾਰੀ ਅਤੇ ਇਮਰਾਨ ਖਾਨ ਦਰਮਿਆਨ ਕਥਿਤ ਡਿਪਲੋਮੈਟਿਕ ਗੱਲਬਾਤ ਤੋਂ ਬਾਅਦ ਅਟਕ ਜੇਲ੍ਹ ਪ੍ਰਸ਼ਾਸਨ ਨੇ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਆਡਿਟ ਕਰਨ ਦਾ ਫੈਸਲਾ ਕੀਤਾ ਹੈ। ਇਮਰਾਨ ਖਾਨ ਨਾਲ ਜੇਲ੍ਹ ਅਧਿਕਾਰੀ ਦੀ ਗੱਲਬਾਤ ਦੀ ਰਿਕਾਰਡਿੰਗ ਤੋਂ ਕੁਝ ਅਜਿਹੇ ਸ਼ਬਦ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਸਮਝ ਨਹੀਂ ਪਾ ਰਿਹਾ ਹੈ। ਅਟਕ ਜੇਲ੍ਹ ਵਿਚ 150 ਤੋਂ ਵਧ ਜੇਲ੍ਹ ਕਰਮਚਾਰੀਆਂ ਦਾ ਪੂਰਾ ਬਾਇਓਡਾਟਾ ਸੁਰੱਖਿਆ ਮਨਜ਼ੂਰੀ ਲਈ ਵਿਸ਼ੇਸ਼ ਸ਼ਾਖਾ ਅਤੇ ਹੋਰ ਸੰਸਥਾਵਾਂ ਨੂੰ ਭੇਜਿਆ ਜਾਵੇਗਾ।


cherry

Content Editor

Related News