ਪਾਕਿਸਤਾਨੀ ਕੁੜੀ ਨੂੰ ਗ੍ਰੀਨ ਕਾਰਡ ਦਿਵਾਉਣ ਲਈ ਇਮੀਗ੍ਰੇਸ਼ਨ ਅਟਾਰਨੀ ਨੇ ਕੀਤੀ ਧੋਖਾਧੜੀ

Friday, Aug 03, 2018 - 04:12 PM (IST)

ਪਾਕਿਸਤਾਨੀ ਕੁੜੀ ਨੂੰ ਗ੍ਰੀਨ ਕਾਰਡ ਦਿਵਾਉਣ ਲਈ ਇਮੀਗ੍ਰੇਸ਼ਨ ਅਟਾਰਨੀ ਨੇ ਕੀਤੀ ਧੋਖਾਧੜੀ

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਇਕ ਅਟਾਰਨੀ ਨੇ ਆਪਣੀ ਪਾਕਿਸਤਾਨੀ ਸਹਾਇਕਾ ਨੂੰ ਗ੍ਰੀਨ ਕਾਰਡ ਦਿਵਾਉਣ ਲਈ ਗੈਰ ਕਾਨੂੰਨੀ ਤਰੀਕੇ ਨਾਲ ਉਸ ਦਾ ਵਿਆਹ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨਾਲ ਕਰਵਾ ਦਿੱਤਾ। ਹੁਣ ਉਸ ਅਟਾਰਨੀ ਨੂੰ 6 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ। ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਨੇ ਦੱਸਿਆ ਕਿ ਡਲਾਸ ਦੇ 48 ਸਾਲਾ ਇਮੀਗ੍ਰੇਸ਼ਨ ਅਟਾਰਨੀ ਬਿਲਾਲ ਅਹਿਮਦ ਖਲੀਕ ਨੇ ਹੋਰ ਲੋਕਾਂ ਨਾਲ ਮਿਲ ਕੇ 38 ਸਾਲਾ ਪਾਕਿਸਤਾਨੀ ਨਾਗਰਿਕ ਆਮਨਾ ਚੀਮਾ ਅਤੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਵਿਚਾਲੇ ਗੈਰਕਾਨੂੰਨੀ ਤਰੀਕੇ ਨਾਲ ਵਿਆਹ ਕਰਵਾਇਆ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਗਈ। ਚੀਮਾ ਇਸ ਮਾਮਲੇ ਵਿਚ ਪਹਿਲਾਂ ਹੀ ਆਪਣਾ ਜੁਰਮ ਕਬੂਲ ਕਰ ਚੁੱਕੀ ਹੈ। ਵਿਆਹ ਨੂੰ ਲੈ ਕੇ ਜੋ ਸਮਝੌਤਾ ਹੋਇਆ ਸੀ, ਉਸ ਮੁਤਾਬਕ ਚੀਮਾ ਨਾਲ ਵਿਆਹ ਕਰਨ ਦੇ ਬਦਲੇ ਅਮਰੀਕੀ ਨਾਗਰਿਕ ਨੂੰ 745 ਡਾਲਰ ਦਾ ਭੁਗਤਾਨ ਕੀਤਾ ਗਿਆ। ਦੋਹਾਂ ਧਿਰਾਂ ਵਿਚਾਲੇ ਇਹ ਚਰਚਾ ਵੀ ਹੋਈ ਕਿ ਚੀਮਾ ਦੇ ਅਮਰੀਕਾ ਦੀ ਸਥਾਈ ਵਾਸੀ ਬਣਨ ਤੱਕ ਉਨ੍ਹਾਂ ਦੋਹਾਂ ਨੂੰ ਕਿੰਨੇ ਸਮੇਂ ਤੱਕ ਵਿਆਹੁਤਾ ਬਣੇ ਰਹਿਣ ਦੀ ਲੋੜ ਹੈ।


Related News