ਜ਼ਿੰਦਗੀ ''ਚ ਸਫਲ ਬਣਨਾ ਹੈ ਤਾਂ ਆਪਣੇ ਸੌਣ ਦਾ ਸਮਾਂ ਕਰੋ ਫਿਕਸ
Friday, Jun 16, 2017 - 03:24 AM (IST)

ਲੰਡਨ— ਹਰ ਰਾਤ ਇਕ ਫਿਕਸ ਸਮੇਂ 'ਤੇ ਸੌਣਾ ਮੁਸ਼ਕਲ ਹੈ। ਖਾਸ ਤੌਰ 'ਤੇ ਉਦੋਂ ਜਦੋਂ ਤੁਹਾਡੇ ਪਸੰਦੀਦਾ ਸੀਰੀਅਲ ਵਿਚ ਕੋਈ ਰੋਚਕ ਅਤੇ ਭੇਦਪੂਰਨ ਕਹਾਣੀ ਆ ਰਹੀ ਹੋਵੇ। ਅਜਿਹੇ ਵਿਚ ਤੁਸੀਂ ਆਪਣਾ ਸੀਰੀਅਲ ਦੇਖਣ ਲਈ ਦੇਰ ਰਾਤ 2 ਵਜੇ ਤਕ ਜਾਗਦੇ ਰਹਿੰਦੇ ਹੋ। ਉਥੇ ਦੂਸਰੀ ਰਾਤ ਤੁਸੀਂ 10 ਵੱਜਦੇ ਹੀ ਬਿਸਤਰਾ ਫੜ ਲੈਂਦੇ ਹੋ ਕਿਉਂਕਿ ਤੁਸੀਂ ਪਿਛਲੀ ਰਾਤ ਦੇਰ ਤਕ ਜਾਗਣ ਕਾਰਨ ਬਹੁਤ ਥੱਕੇ ਹੋਏ ਸੀ।
ਪਰ, ਸੌਣ ਦਾ ਇਹ ਤਰੀਕਾ ਤੁਹਾਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਰਿਹਾ ਹੈ। ਖੋਜਕਾਰਾਂ ਨੇ ਪਾਇਆ ਹੈ ਕਿ ਅਜਿਹੇ ਲੋਕ ਜਿਨ੍ਹਾਂ ਦੇ ਸੌਣ ਦਾ ਸਮਾਂ ਫਿਕਸ ਹੈ ਯਾਨੀ ਜੋ ਲੋਕ ਹਰ ਰਾਤ ਇਕੋ ਸਮੇਂ 'ਤੇ ਸੌਂਦੇ ਹਨ ਉਹ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਸਫਲ ਹੁੰਦੇ ਹਨ ਜੋ ਹਰ ਰਾਤ ਵੱਖਰੇ-ਵੱਖਰੇ ਸਮੇਂ 'ਤੇ ਬਿਸਤਰੇ 'ਤੇ ਜਾਂਦੇ ਹਨ। ਇਹੋ ਨਿਯਮ ਸਟੂਡੈਂਟਸ 'ਤੇ ਵੀ ਲਾਗੂ ਹੁੰਦਾ ਹੈ। ਖੋਜਕਾਰਾਂ ਨੇ ਪਾਇਆ ਹੈ ਕਿ ਅਜਿਹੇ ਵਿਦਿਆਰਥੀ ਜਿਨ੍ਹਾਂ ਦਾ ਨੀਂਦ ਦਾ ਪੈਟਰਨ ਰੈਗੂਲਰ ਨਹੀਂ ਹੈ ਉਨ੍ਹਾਂ ਦੇ ਗ੍ਰੇਡਸ ਦੂਸਰੇ ਵਿਦਿਆਰਥੀਆਂ ਦੇ ਮੁਕਾਬਲੇ ਖਰਾਬ ਸਨ।
ਜੋ ਲੋਕ ਹਰ ਰਾਤ ਵੱਖਰੇ-ਵੱਖਰੇ ਸਮੇਂ 'ਤੇ ਸੌਂਦੇ ਹਨ ਉਨ੍ਹਾਂ ਨੂੰ ਬਿਸਤਰੇ 'ਤੇ ਜਾਣ ਮਗਰੋਂ ਨੀਂਦ ਲਈ ਸੰਘਰਸ਼ ਕਰਨਾ ਪੈਂਦਾ ਹੈ ਕਿਉਂਕਿ ਮੇਲਾਟਨਿਨ ਨਾਂ ਦੇ ਹਾਰਮੋਨ ਦਾ ਬੇਹਿਸਾਬਾ ਰਿਲੀਜ਼ ਹੋਣ ਲੱਗਦਾ ਹੈ। ਇਹ ਉਹ ਹਾਰਮੋਨ ਹੈ ਜੋ ਸਾਡੀ ਨੀਂਦ ਲਈ ਜ਼ਿੰਮੇਵਾਰ ਹਨ।