ਟਰੰਪ ਨੇ ਈਰਾਨ ਸਮਝੌਤਾ ਛੱਡਿਆ ਤਾਂ ''ਨਕਾਰਾਤਮਕ ਨਤੀਜੇ'' ਹੋਣਗੇ : ਰੂਸ

Monday, Oct 09, 2017 - 11:45 PM (IST)

ਮਾਸਕੋ — ਰੂਸ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੇਕਰ ਆਪਣੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਬਰਕਰਾਰ ਰੱਖਣ 'ਚ ਅਸਫਲ ਰਹੇ ਤਾਂ ਉਸ ਦੇ 'ਨਕਾਰਮਾਤਮਕ ਨਤੀਜੇ' ਹੋਣਗੇ। ਟਰੰਪ 2015 ਦੇ ਸਮਝੌਤੇ ਦੀ ਨਿੰਦਾ ਕਰਦੇ ਹਨ ਜਿਸ ਨੂੰ ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਖਰਾਬ ਸਮਝੌਤਾ ਦੱਸਿਆ ਸੀ ਅਤੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਗਲੇ ਹਫਤੇ ਕਾਂਗਰਸ ਨੂੰ ਕਹਿਣਾ ਚਾਹੁੰਦੇ ਹਨ ਕਿ ਈਰਾਨ ਆਪਣੇ ਵਾਅਦੇ ਦਾ ਸਨਮਾਨ ਨਹੀਂ ਕਰ ਰਿਹਾ। 
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਬੁਲਾਰੇ ਨੇ ਕਿਹਾ ਨਿਸ਼ਚਿਕ ਰੂਪ ਨਾਲ ਜੇਕਰ ਕੋਈ ਦੇਸ਼ ਸਮਝੌਤੇ ਨੂੰ ਛੱਡਦਾ ਹੈ, ਵਿਸ਼ੇਸ਼ ਰੂਪ ਨਾਲ ਅਮਰੀਕਾ ਜਿਹਾ ਇਕ ਮਹੱਤਵਪੂਰਣ ਦੇਸ਼ ਤਾਂ ਉਸ ਦੇ ਨਕਾਰਾਤਮਕ ਨਤੀਜੇ ਹੋਣਗੇ।' ਦਮਿਤ੍ਰੀ ਪੇਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਇਨ੍ਹਾਂ ਨਤੀਜਿਆਂ ਦਾ ਸਿਰਫ ਅਨੁਮਾਨ ਲਗਾ ਸਕਦੇ ਹਾਂ, ਜਿਹੜਾ ਅਸੀਂ ਹੁਣ ਤੱਕ ਕਰ ਰਹੇ ਹਾਂ।'' ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਵਰਤਮਾਨ ਸਮਝੌਤੇ ਦੇ ਮਹੱਤਵ ਦੀ ਲਗਾਤਾਰ ਤਰੀਫ ਕੀਤੀ ਹੈ।


Related News