ਆਈ. ਐੱਸ. ਅੱਤਵਾਦੀ ਨਾਲ ਵਿਆਹ ਕਰਨ ਗਈ ਸ਼ਮੀਮਾ ਬੇਗਮ ਨੇ ਮੁਆਫੀ ਮੰਗੀ

Thursday, Sep 16, 2021 - 10:29 AM (IST)

ਆਈ. ਐੱਸ. ਅੱਤਵਾਦੀ ਨਾਲ ਵਿਆਹ ਕਰਨ ਗਈ ਸ਼ਮੀਮਾ ਬੇਗਮ ਨੇ ਮੁਆਫੀ ਮੰਗੀ

ਲੰਡਨ (ਯੂ. ਐੱਨ. ਆਈ.): ਸੀਰੀਆ ਵਿਚ ਆਈ. ਐੱਸ. ਅੱਤਵਾਦੀ ਨਾਲ ਵਿਆਹ ਕਰਨ ਲਈ 7 ਸਾਲ ਪਹਿਲਾਂ ਭੱਜੀ ਬ੍ਰਿਟਿਸ਼ ਨਾਗਰਿਕ ਸ਼ਮੀਮਾ ਬੇਗਮ ਨੇ ਬ੍ਰਿਟਿਸ਼ ਨਾਗਰਿਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਮੁੜਕੇ ਅੱਤਵਾਦ ਦੇ ਸਾਰੇ ਮਾਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਸ਼ਮੀਮਾ ਜਿਸ ਸਮੇਂ ਬ੍ਰਿਟੇਨ ਤੋਂ ਸੀਰੀਆ ਭੱਜੀ ਸੀ, ਉਸਦੀ ਉਮਰ ਸਿਰਫ 15 ਸਾਲ ਸੀ ਅਤੇ ਹੁਣ ਉਹ 22 ਸਾਲਾਂ ਦੀ ਹੋ ਚੁੱਕੀ ਹੈ ਪਰ ਸੀਰੀਆ ਦੇ ਇਕ ਕੈਂਪ ਵਿਚ ਕੈਦੀ ਦਾ ਜੀਵਨ ਬਿਤਾ ਰਹੀ ਹੈ।


author

Shyna

Content Editor

Related News