ਪੰਜਾਬ: GYM ''ਚ Heavy Leg Press ਲਾਉਣ ਨਾਲ ਗਈ ਮੁੰਡੇ ਦੀ ਜਾਨ! ਪਰਿਵਾਰ ਨੇ ਟ੍ਰੇਨਰ ''ਤੇ ਲਾਏ ਗੰਭੀਰ ਦੋਸ਼

Monday, Jul 06, 2026 - 02:43 PM (IST)

ਪੰਜਾਬ: GYM ''ਚ Heavy Leg Press ਲਾਉਣ ਨਾਲ ਗਈ ਮੁੰਡੇ ਦੀ ਜਾਨ! ਪਰਿਵਾਰ ਨੇ ਟ੍ਰੇਨਰ ''ਤੇ ਲਾਏ ਗੰਭੀਰ ਦੋਸ਼

ਲੁਧਿਆਣਾ (ਰਾਜ)- ਮਹਾਨਗਰ ਦੇ ਟਿੱਬਾ ਰੋਡ ਸਥਿਤ ਗੋਪਾਲ ਨਗਰ ਚੌਂਕ ਇਲਾਕੇ ਦੇ ਇਕ ਜਿਮ ਵਿਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਜਿਮ ਟ੍ਰੇਨਰ ਦੀ ਕਥਿਤ ਲਾਪ੍ਰਵਾਹੀ ਕਾਰਨ 21 ਸਾਲਾ ਨੌਜਵਾਨ ਸ਼ਿਵਮ ਦੀ ਮੌਤ ਹੋ ਗਈ। ਪਿਛਲੇ 22 ਦਿਨਾਂ ਤੋਂ ਹਸਪਤਾਲ ਤੇ ਪੀ.ਜੀ.ਆਈ. ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਸ਼ਿਵਮ ਨੇ ਆਖ਼ਰਕਾਰ ਦਮ ਤੋੜ ਦਿੱਤਾ। ਇਸ ਖ਼ਬਰ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੇ ਜਿਮ ਦੇ ਬਾਹਰ ਲਾਸ਼ ਰੱਖ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦੇਖਦੇ ਜਿਮ ਮਾਲਕ ਅਤੇ ਮੁਲਜ਼ਮ ਟ੍ਰੇਨਰ ਮੌਕੇ ਤੋਂ ਫ਼ਰਾਰ ਹੋ ਗਏ।

ਪੀੜਤ ਪਰਿਵਾਰ ਅਨੁਸਾਰ ਸ਼ਿਵਮ ਰੋਜ਼ਾਨਾ ਵਾਂਗ ਜਿਮ ਵਿੱਚ ਵਰਕਆਊਟ ਕਰਨ ਗਿਆ ਸੀ। ਰੂਟੀਨ ਵਰਕਆਊਟ ਦੌਰਾਨ 21 ਸਾਲਾ ਜਿਮ ਟ੍ਰੇਨਰ ਨੇ ਸ਼ਿਵਮ ਦੇ ਮਨ੍ਹਾ ਕਰਨ ਦੇ ਬਾਵਜੂਦ ਲੈੱਗ ਪ੍ਰੈੱਸ ਮਸ਼ੀਨ ’ਤੇ ਉਸ ਦੀ ਸਮਰੱਥਾ ਤੋਂ ਬਹੁਤ ਜ਼ਿਆਦਾ ਵਜ਼ਨ ਲੋਡ ਕਰ ਦਿੱਤਾ। ਜਿਵੇਂ ਹੀ ਸ਼ਿਵਮ ਨੇ ਭਾਰੀ ਵਜ਼ਨ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸਹਿ ਦਬਾਅ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਦੀ ਮੁੱਖ ਨਸ ਬੁਰੀ ਤਰ੍ਹਾਂ ਦਬ ਅਤੇ ਡੈਮੇਜ ਹੋ ਗਈ।

ਸ਼ਿਵਮ ਦੇ ਪਿਤਾ ਦਾ ਸਾਇਆ ਪਹਿਲਾਂ ਹੀ ਸਿਰ ਤੋਂ ਉੱਠ ਚੁੱਕਾ ਸੀ। ਉਹ ਇੱਕ ਨਿੱਜੀ ਕੰਪਨੀ ’ਚ ਚੈਕਿੰਗ ਅਤੇ ਪੈਕਿੰਗ ਦਾ ਕੰਮ ਕਰਕੇ ਆਪਣੀ ਬਜ਼ੁਰਗ ਮਾਂ, ਛੋਟੇ ਭਰਾ ਅਤੇ ਭੈਣ ਦਾ ਪੇਟ ਪਾਲ ਰਿਹਾ ਸੀ। ਹਾਲਾਤ ਵਿਗੜਦੇ ਦੇਖ ਥਾਣਾ ਟਿੱਬਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕਰਵਾਇਆ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਲਾਪ੍ਰਵਾਹੀ ਦੇ ਜ਼ਿੰਮੇਵਾਰ ਜਿਮ ਮਾਲਕ ਤੇ ਫ਼ਰਾਰ ਟ੍ਰੇਨਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


author

Anmol Tagra

Content Editor

Related News