ਪੰਜਾਬ ਵਾਸੀਆਂ ਲਈ ਰਾਹਤ ਭਰੀ ਖ਼ਬਰ! ਅਨਾਜ-ਸਬਜ਼ੀਆਂ 'ਚ ਯੂਰੇਨੀਅਮ ਬਾਰੇ ਸਾਹਮਣੇ ਆਈ ਰਿਪੋਰਟ
Wednesday, Jul 01, 2026 - 04:50 PM (IST)
ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਨੈਸ਼ਨਲ ਗਰੀਨ ਟ੍ਰਿਬੀਊਨਲ ਨੇ ਪੰਜਾਬ ਸਰਕਾਰ ਵਲੋਂ ਦਾਖ਼ਲ ਹਲਫ਼ਨਾਮੇ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸੂਬੇ 'ਚ ਜਾਂਚ ਕੀਤੇ ਗਏ ਖੇਤੀ ਉਤਪਾਦਾਂ-ਸਬਜ਼ੀਆਂ, ਅਨਾਜ ਅਤੇ ਦਾਲਾਂ 'ਚ ਯੂਰੇਨੀਅਮ ਦੀ ਮਾਤਰਾ ਨਿਰਧਾਰਿਤ ਜਾਂਚ ਸੀਮਾ ਤੋਂ ਹੇਠਾਂ ਪਾਈ ਗਈ ਹੈ। ਹਾਲਾਂਕਿ ਸਿੰਚਾਈ ਦੇ ਪਾਣੀ ਅਤੇ ਮਿੱਟੀ ਦੇ ਕਈ ਨਮੂਨਿਆਂ 'ਚ ਯੂਰੇਨੀਅਮ ਦੀ ਮੌਜੂਦਗੀ ਦਰਜ ਕੀਤੀ ਗਈ ਹੈ। ਇਹ ਮਾਮਲਾ ਉਸ ਅਧਿਐਨ ਨਾਲ ਜੁੜਿਆ ਹੋਇਆ ਹੈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਖੇਤੀਬਾੜੀ ਦੇ ਰਨ ਆਫ ਕਾਰਨ ਪੰਜਾਬ ਦਾ ਭੂਜਲ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਪੀਣ ਦਾ ਪਾਣੀ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਅੱਜ ਤੋਂ ਸਮੂਹ ਸਿਵਲ ਸਰਜਨ ਦਫ਼ਤਰਾਂ ਦੇ ਕੰਮ ਦਾ ਤਰੀਕਾ ਬਦਲਿਆ! ਹੁਣ ਛੁੱਟੀਆਂ ਲੈਣ ਲਈ...
ਜਾਂਚੇ ਗਏ 77 ਸਿੰਚਾਈ ਜਲ ਦੇ ਨਮੂਨਿਆਂ 'ਚੋਂ 63 ਅਤੇ ਮਿੱਟੀ ਦੇ 88 ਨਮੂਨਿਆਂ 'ਚੋਂ 68 'ਚ ਯੂਰੇਨੀਅਮ ਮਿਲਿਆ, ਜਿਸ ਨੇ ਭਵਿੱਖ ਲਈ ਚਿੰਤਾ ਵਧਾ ਦਿੱਤੀ ਹੈ। ਇਹ ਜਾਣਕਾਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜੁਆਇੰਟ ਡਾਇਰੈਕਟਰ ਵੱਲੋਂ ਐੱਨ. ਜੀ. ਟੀ. 'ਚ ਦਾਇਰ ਜਵਾਬੀ ਹਲਫਨਾਮੇ 'ਚ ਦਿੱਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ ਇਸ ਵੇਲੇ ਫ਼ਸਲਾਂ 'ਚ ਯੂਰੇਨੀਅਮ ਨਹੀਂ ਮਿਲਿਆ ਪਰ ਮਿੱਟੀ ਅਤੇ ਸਿੰਚਾਈ ਵਾਲੇ ਪਾਣੀ 'ਚ ਇਸ ਦੀ ਮੌਜੂਦਗੀ ਲੰਬੇ ਸਮੇਂ 'ਚ ਭੋਜਨ ਲੜੀ (ਫੂਡ ਚੇਨ), ਜਨਤਕ ਸਿਹਤ ਅਤੇ ਖੇਤੀਬਾੜੀ ਆਰਥਿਕਤਾ 'ਤੇ ਅਸਰ ਪਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹੋਣਗੇ ਮੁਫ਼ਤ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਰਿਪੋਰਟ 'ਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਯੂਰੇਨੀਅਮ ਲਈ ਮੁੱਖ ਤੌਰ 'ਤੇ ਪੀਣ ਵਾਲੇ ਪਾਣੀ ਦੇ ਮਾਪਦੰਡ ਨਿਰਧਾਰਤ ਕੀਤੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਭੂ-ਜਲ, ਮਿੱਟੀ ਅਤੇ ਸਿੰਚਾਈ ਵਾਲੇ ਪਾਣੀ ਦੀ ਲਗਾਤਾਰ ਨਿਗਰਾਨੀ ਅਤੇ ਹੋਰ ਡੂੰਘੇ ਵਿਗਿਆਨਕ ਅਧਿਐਨ ਦੀ ਲੋੜ ਹੈ ਤਾਂ ਜੋ ਭਵਿੱਖ 'ਚ ਕਿਸੇ ਵੀ ਸੰਭਾਵਿਤ ਖ਼ਤਰੇ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
