ਲੁਧਿਆਣਾ ਤੋਂ ਖਰੜ ਜਨਮਦਿਨ ਪਾਰਟੀ ''ਚ ਆਈ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ, ਅਫ਼ਰੀਕੀ ਮੂਲ ਦੇ 2 ਮੁੰਡੇ ਕਾਬੂ

Saturday, Jul 04, 2026 - 05:59 AM (IST)

ਲੁਧਿਆਣਾ ਤੋਂ ਖਰੜ ਜਨਮਦਿਨ ਪਾਰਟੀ ''ਚ ਆਈ ਵਿਦੇਸ਼ੀ ਵਿਦਿਆਰਥਣ ਨਾਲ ਗੈਂਗਰੇਪ, ਅਫ਼ਰੀਕੀ ਮੂਲ ਦੇ 2 ਮੁੰਡੇ ਕਾਬੂ

ਖਰੜ (ਰਣਬੀਰ) : ਲੁਧਿਆਣਾ ਤੋਂ ਖਰੜ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਪਹੁੰਚੀ ਇਕ ਵਿਦੇਸ਼ੀ ਵਿਦਿਆਰਥਣ ਨਾਲ ਵਿਦੇਸ਼ੀ ਮੂਲ ਦੇ ਵਿਦਿਆਰਥੀਆਂ ਵੱਲੋਂ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਤਲਾਹ ਮਿਲਦਿਆਂ ਹੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ’ਚ ਨਾਮਜ਼ਦ ਦੋ ਵਿਦੇਸ਼ੀ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਸ਼ੁੱਕਰਵਾਰ ਨੂੰ ਦੋਵੇਂ ਮੁਲਜ਼ਮਾਂ ਨੂੰ ਖਰੜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਸ ਨੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ

ਜਾਣਕਾਰੀ ਮੁਤਾਬਕ, ਮੂਲ ਰੂਪ ’ਚ ਪੱਛਮੀ ਅਫ਼ਰੀਕਾ ਦੇ ਇਕ ਦੇਸ਼ ਨਾਲ ਸਬੰਧਤ ਅਤੇ ਇਸ ਸਮੇਂ ਲੁਧਿਆਣਾ ਦੀ ਇਕ ਯੂਨੀਵਰਸਿਟੀ ’ਚ ਪੜ੍ਹ ਰਹੀ ਵਿਦਿਆਰਥਣ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ 29 ਜੂਨ ਨੂੰ ਉਸ ਨੂੰ ਆਪਣੇ ਜਾਣ-ਪਛਾਣ ਵਾਲੇ ਵਿਦਿਆਰਥੀ ਏਜ਼ੀਕੀਅਲ ਦੇ ਜਨਮ ਦਿਨ ਦੀ ਪਾਰਟੀ ਦਾ ਪਤਾ ਲੱਗਾ ਸੀ। ਮੁਲਜ਼ਮ ਦੇ ਸੱਦੇ ’ਤੇ ਉਹ ਖਰੜ ਦੀ ਇਕ ਸੋਸਾਇਟੀ ’ਚ ਹੋ ਰਹੀ ਪਾਰਟੀ ’ਚ ਆਪਣੇ 2 ਜਾਣਕਾਰ ਲੜਕਿਆਂ ਨਾਲ ਪੁੱਜੀ ਸੀ। ਪੀੜਤਾ ਮੁਤਾਬਕ ਉਹ ਫਲੈਟ ’ਚ ਗਈ, ਜਿੱਥੇ ਪਾਰਟੀ ਚੱਲ ਰਹੀ ਸੀ। ਉੱਥੇ ਫ੍ਰੈਕ ਨਾਮਕ ਇਕ ਨੌਜਵਾਨ ਵੀ ਮੌਜੂਦ ਸੀ, ਜੋ ਲੁਧਿਆਣਾ ਦੇ ਹੀ ਇਕ ਵਿੱਦਿਅਕ ਅਦਾਰੇ ’ਚ ਪੜ੍ਹਦਾ ਹੈ। ਪਾਰਟੀ ’ਚ ਇਕ ਖੇਡ ਦੌਰਾਨ ਉਸ ਨੇ ਸ਼ਰਾਬ ਪੀ ਲਈ, ਜਿਸ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋਣ ਲੱਗੀ। ਆਰਾਮ ਕਰਨ ਦੇ ਬਹਾਨੇ ਉਸ ਨੂੰ ਫ੍ਰੈਕ ਦੇ ਕਮਰੇ ’ਚ ਲਿਜਾਇਆ ਗਿਆ। ਉਹ ਗੂੜ੍ਹੀ ਨੀਂਦ ਅਤੇ ਭਾਰੀ ਨਸ਼ੇ ਦੀ ਹਾਲਤ ’ਚ ਸੀ।

ਇਹ ਵੀ ਪੜ੍ਹੋ : 45 ਦਿਨ ਬਾਅਦ ਫ਼ਰਸ਼ ਪੁੱਟ ਕੇ ਕੱਢੀ ਪਤੀ ਦੀ ਲਾਸ਼!  ਸੋਨਮ ਰਘੂਵੰਸ਼ੀ ਤੇ ਸਿਆ ਕਾਂਡ ਵਰਗਾ ਇਕ ਹੋਰ ਖ਼ੌਫ਼ਨਾਕ ਖ਼ੁਲਾਸਾ

ਸ਼ਿਕਾਇਤ ਮੁਤਾਬਕ ਕਰੀਬ ਰਾਤ 3 ਵਜੇ ਜਦੋਂ ਉਹ ਬੇਹੋਸ਼ੀ ਵਰਗੀ ਹਾਲਤ ’ਚ ਸੀ ਤਾਂ ਫ੍ਰੈਕ ਤੇ ਏਜ਼ੀਕੀਅਲ ਦੋਵੇਂ ਕਮਰੇ ’ਚ ਆਏ ਅਤੇ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਨਾਲ ਹੀ ਗ਼ੈਰ-ਕੁਦਰਤੀ ਸਰੀਰਕ ਸੰਬੰਧ ਬਣਾਉਣ ਦੇ ਵੀ ਦੋਸ਼ ਲਾਏ ਗਏ ਹਨ। ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰ ਕੇ ਅਤੇ ਮੈਡੀਕਲ ਕਰਵਾ ਕੇ ਅਫ਼ਰੀਕੀ ਮੂਲ ਦੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


author

Sandeep Kumar

Content Editor

Related News