ਪੇਂਟ ਦਾ ਕੰਮ ਕਰਨ ਵਾਲੇ ਵਰਕਰ ਨੇ ਕੀਤੀ ਖ਼ੁਦਕੁਸ਼ੀ

Monday, Jun 22, 2026 - 04:44 PM (IST)

ਪੇਂਟ ਦਾ ਕੰਮ ਕਰਨ ਵਾਲੇ ਵਰਕਰ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ (ਸੁਖਵਿੰਦਰ) : ਬੀਤੀ ਰਾਤ ਸਥਾਨਕ ਬਿਰਧ ਆਸ਼ਰਮ ਦੇ ਨਾਲ ਲੱਗਦੀ ਗਲੀ 'ਚ ਇੱਕ ਗੋਦਾਮ 'ਚ ਰਹਿਣ ਵਾਲੇ ਮਜ਼ਦੂਰ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਮਜ਼ਦੂਰ ਤਿੰਨ ਹੋਰ ਸਾਥੀਆਂ ਨਾਲ ਗੋਦਾਮ ਵਿਚ ਰਹਿੰਦਾ ਸੀ, ਜੋ ਸਾਰੇ ਪੇਂਟਰ ਦਾ ਕੰਮ ਕਰਦੇ ਸਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸੰਦੀਪ ਗੋਇਲ ਸਮੇਤ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਮੌਕੇ 'ਤੇ ਪਹੁੰਚੀ, ਜਦੋਂ ਕਿ ਕੋਤਵਾਲੀ ਪੁਲਸ ਟੀਮ ਨੇ ਵੀ ਲੋੜੀਂਦੀ ਜਾਂਚ ਕੀਤੀ ਗਈ।

ਪੁਲਸ ਜਾਂਚ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਚੰਦਨ ਕੁਮਾਰ (27 ਪੁੱਤਰ ਲਖਮਣੀ ਮੰਡਲ ਉੱਤਰ ਪ੍ਰਦੇਸ਼ ਦੇ ਨਿਵਾਸੀ ਵਜੋਂ ਹੋਈ ਹੈ। ਪੁਲਿਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਦੇ ਸਾਥੀਆਂ ਤੋਂ ਪੁੱਛਗਿੱਛ ਕਰ ਰਹੀ ਹੈ।


author

Babita

Content Editor

Related News