ਹਥਿਆਰਬੰਦਾਂ ਵਲੋਂ ਕਾਲਜ ਦੇ ਸੈਂਕੜੇ ਵਿਦਿਆਰਥੀ ਤੇ ਅਧਿਆਪਕ ਅਗਵਾ ,1 ਦੀ ਮੌਤ

02/17/2021 7:15:20 PM

ਇੰਟਰਨੈਸ਼ਨਲ ਡੈਸਕ-  ਨਾਈਜ਼ੀਰੀਆ 'ਚ ਕੁਝ ਬੰਦੂਕਧਾਰੀਆਂ ਵਲੋਂ ਕਾਲਜ 'ਤੇ ਧਾਵਾ ਬੋਲ ਦਿੱਤਾ ਗਿਆ। ਕਾਲਜ 'ਚ ਦਾਖਲ ਹੋਏ ਬੰਦੂਕਧਾਰੀਆਂ ਵਲੋਂ ਸੈਂਕੜੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਸਟਲ ਤੋਂ ਅਗਵਾ ਕਰ ਲਿਆ ਗਿਆ। ਇਨ੍ਹਾਂ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਅਗਵਾ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਥਿਆਰਬੰਦ ਅਗਵਾਕਾਰ ਕਿਸੇ ਗੈਂਗ ਨਾਲ ਸਬੰਧਤ ਹਨ। ਘਟਨਾ ਸੈਂਟਰਲ ਨਾਈਜੀਰੀਆ ਦੀ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਇਕ ਅਧਿਕਾਰੀ ਤੇ ਸੁਰੱਖਿਆ ਨਾਲ ਜੁੜੇ ਸੂਤਰਾਂ ਵਲੋਂ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ- ਇੰਗਲੈਂਡ ਦੀ ‘ਬੀ’ ਟੀਮ ਨੂੰ ਹਰਾਉਣ ਲਈ ਭਾਰਤ ਨੂੰ ਵਧਾਈ : ਪੀਟਰਸਨ


ਸੂਤਰਾਂ ਦੇ ਮੁਤਾਬਕ ਹਮਲਾਵਰਾਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ। ਉਹ ਅਚਾਨਕ ਸਰਕਾਰੀ ਸਾਇੰਸ ਕਾਲਜ 'ਚ ਦਾਖਲ ਹੋਏ ਅਤੇ ਵਿਦਿਆਰਥੀਆਂ ਨੂੰ ਨੇੜਲੇ ਜੰਗਲ 'ਚ ਲੈ ਗਏ। ਅਧਿਕਾਰੀਆਂ ਦੇ ਮੁਤਾਬਕ ਅਗਵਾ ਦੀ ਘਟਨਾ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਉੱਤਰ ਪੱਛਮੀ ਅਤੇ ਮੱਧ ਨਾਈਜ਼ੀਰੀਆ 'ਚ ਆਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਆਏ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਉਨ੍ਹਾਂ ਗੈਂਗਸ ਨੂੰ ਸਥਾਨਕ ਲੋਕ ਬੈਂਡੀਟਸ ਕਹਿੰਦੇ ਹਨ। ਜੋ ਫਿਰੌਤੀ ਅਤੇ ਰੇਪ ਦੇ ਲਈ ਅਗਵਾ ਕਰਦੇ ਹਨ ਅਤੇ ਪੂਰੇ ਖੇਤਰ 'ਚ ਲੁੱਟ-ਖੋਹ ਕਰਦੇ ਹਨ।  ਫਿਲਹਾਲ ਸਥਾਨਕ ਸੁਰੱਖਿਆ ਕਰਮਚਾਰੀ ਤੇ ਪੁਲਿਸ ਵਲੋਂ ਅਗਵਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News