ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (SOI) ਦੇ ਜਥੇਬੰਦਕ ਢਾਂਚੇ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ
Sunday, Jan 04, 2026 - 09:31 AM (IST)
ਚੰਡੀਗੜ੍ਹ/ਜਲੰਧਰ (ਅੰਕੁਰ)-ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ (ਐੱਸ. ਓ. ਆਈ) ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਐੱਸ. ਓ. ਆਈ. ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਅਤੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਐੱਸ .ਓ. ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਜਿਨ੍ਹਾਂ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਜ਼ੋਨ ਵਾਈਜ਼ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ’ਚ ਮਾਲਵਾ ਜ਼ੋਨ-1, ਜਿਸ ’ਚ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ ਅਤੇ ਜ਼ਿਲ੍ਹਾ ਮਾਨਸਾ ਸ਼ਾਮਲ ਹਨ ਦਾ ਪ੍ਰਧਾਨ ਜਸ਼ਨ ਔਲਖ ਨੂੰ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕੈਮਿਸਟ ਦੀ ਦੁਕਾਨ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਇਸੇ ਤਰਾਂ ਮਾਲਵਾ ਜ਼ੋਨ-2, ਜਿਸ ’ਚ ਮੋਗਾ, ਲੁਧਿਆਣਾ, ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹੈ, ਦਾ ਅਰਸ਼ ਮਾਣਕਵਾਲਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮਾਲਵਾ ਜ਼ੋਨ-3, ਜਿਸ ’ਚ ਜ਼ਿਲ੍ਹਾ ਰੋਪੜ, ਮੋਹਾਲੀ, ਫ਼ਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਪੁਲਸ ਜ਼ਿਲ੍ਹਾ ਖੰਨਾ ਸ਼ਾਮਲ ਹੈ, ਦਾ ਕੁਲਦੀਪ ਸਿੰਘ ਝਿੰਜਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਸੁਖਜਿੰਦਰ ਸਿੰਘ ਔਜਲਾ ਨੂੰ ਦੋਆਬਾ ਜ਼ੋਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਰਕਮਲ ਸਿੰਘ ਭੂਰੇਗਿੱਲ ਨੂੰ ਮਾਝਾ ਜ਼ੋਨ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਤਰਨਦੀਪ ਸਿੰਘ ਚੀਮਾ ਨੂੰ ਚੰਡੀਗੜ੍ਹ ਯੂ. ਟੀ. ਦਾ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਯੂਨਿਟ ਦਾ ਵੀ ਗਠਨ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਮਨਦੀਪ ਸਿੰਘ ਨੂੰ ਸਰਪ੍ਰਸਤ, ਮਨਜੋਤ ਸਿੰਘ ਨੂੰ ਕਨਵੀਨਰ, ਹਰਮਨਪ੍ਰੀਤ ਸਿੰਘ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ, ਏਕਮ ਸਿੰਘ ਨੂੰ ਸਕੱਤਰ ਜਨਰਲ, ਜਸਕਰਨਪਾਲ ਸਿੰਘ ਨੂੰ ਮੀਤ ਪ੍ਰਧਾਨ, ਤੇਜਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਤੇ ਹਰਗੁਣ ਸਿੰਘ ਨੂੰ ਦਿੱਲੀ ਯੂਨਿਟ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਕਾਨੂੰਨ-ਵਿਵਸਥਾ ਬਾਰੇ ਵਿਰੋਧੀ ਧਿਰ ਦੇ ਝੂਠ ਦਾ ਕ੍ਰਾਈਮ ਰਿਕਾਰਡਜ਼ ਬਿਊਰੋ ਨੇ ਕੀਤਾ ਪਰਦਾਫ਼ਾਸ਼ : ਧਾਲੀਵਾਲ
ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਕਮਲ ਸਿੰਘ ਭੂਰੇਗਿੱਲ ਅਤੇ ਮਨਵਿੰਦਰ ਸਿੰਘ ਵੜੈਚ ਨੂੰ ਐੱਸ. ਓ. ਆਈ. ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਐੱਸ. ਓ .ਆਈ. ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ’ਚ ਆਕੇਸ਼ਕਮਲਜੀਤ ਸਿੰਘ ਕੋਟਕਪਰਾ, ਸ਼ੰਮੀ ਕੰਗ ਤਰਨਤਾਰਨ, ਅਮੀਰ ਸਿੰਘ ਪੰਨੂ ਮੋਹਾਲੀ, ਗੁਰਸ਼ਰਨ ਸਿੰਘ ਮਾਨਸਾ, ਡੀ. ਸੀ. ਸਿੰਘ ਬੁਢਲਾਢਾ, ਹਰਮਨ ਸਿੰਘ ਰੰਧਾਵਾ ਅੰਮ੍ਰਿਤਸਰ, ਗੁਰਕੀਰਤ ਸਿੰਘ ਪਨਾਗ ਫ਼ਤਹਿਗੜ੍ਹ ਸਾਹਿਬ ਤੇ ਗੁਰਬਾਜ ਸਿੰਘ ਬਾਠ ਗੁਰਦਾਸਪੁਰ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਜਿਨ੍ਹਾਂ ਨੂੰ ਐੱਸ. ਓ. ਆਈ. ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ’ਚ ਅਮਨਦੀਪ ਸਿੰਘ ਸਰਦੂਲਗੜ੍ਹ, ਹਿਰਦੇਪਾਲ ਸਿੰਘ ਸੇਖੋਂ ਗਿੱਦੜਬਾਹਾ, ਪਰਮਰਾਜ ਸਿੰਘ ਰਾਜਪੁਰਾ, ਦੀਕਸ਼ਤ ਭੱਟੀ ਫਿਰੋਜ਼ਪੁਰ, ਅਨਹਦ ਪਰਾਸ਼ਰ ਪਠਾਨਕੋਟ, ਤਾਨਿਸ਼ ਭਨੋਟ ਲੁਧਿਆਣਾ, ਸੌਰਵ ਸ਼ੇਰਖਾਂ ਫਿਰੋਜ਼ਪੁਰ, ਜਸ਼ਨ ਸੰਧੂ ਬਾਜਕ ਬਠਿੰਡਾ ਤੇ ਅਕਸ਼ੈ ਕੁਮਾਰ ਜੈਂਟੀ ਗੁਰੂ ਹਰਸਹਾਏ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ Red Alert ਜਾਰੀ! ਮੌਸਮ ਦੀ ਪੜ੍ਹੋ ਨਵੀਂ ਅਪਡੇਟ, ਵਿਭਾਗ ਨੇ 7 ਜਨਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
