ਆਸਟ੍ਰੇਲੀਆ ''ਚ ਲਾਕਡਾਊਨ ਵਿਰੁੱਧ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

Saturday, Aug 21, 2021 - 11:26 PM (IST)

ਆਸਟ੍ਰੇਲੀਆ ''ਚ ਲਾਕਡਾਊਨ ਵਿਰੁੱਧ ਪ੍ਰਦਰਸ਼ਨ ਦੌਰਾਨ ਸੈਂਕੜੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਸਿਡਨੀ-ਆਸਟ੍ਰੇਲੀਆ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲਾਕਡਾਊਨ ਦਾ ਵਿਰੋਧ ਕਰ ਰਹੇ 250 ਤੋਂ ਵਧੇਰੇ ਲੋਕਾਂ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ 'ਚੋਂ ਕਈਆਂ 'ਤੇ ਸਿਹਤ ਹੁਕਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਪ੍ਰਦਰਸ਼ਨਾਂ 'ਚ ਝੜਪ ਹੋਣ ਨਾਲ ਘਟੋ-ਘੱਟ 7 ਪੁਲਸ ਅਧਿਕਾਰੀਆਂ ਨੂੰ ਸੱਟਾਂ ਲੱਗੀਆਂ। ਇਹ ਪ੍ਰਦਰਸ਼ਨ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਹੋਏ। ਸਭ ਤੋਂ ਵੱਡਾ ਅਤੇ ਹਿੰਸਕ ਪ੍ਰਦਰਸ਼ਨ ਮੈਲਬੋਰਨ 'ਚ ਹੋਇਆ।

ਇਹ ਵੀ ਪੜ੍ਹੋ : ਅਮਰੀਕੀ ਫੌਜੀ ਹੈਲੀਕਾਪਟਰਾਂ ਨੇ ਕਾਬੁਲ ਦੇ ਹੋਟਲ 'ਚ ਫਸੇ ਅਮਰੀਕੀਆਂ ਨੂੰ ਕੱਢਿਆ ਬਾਹਰ

ਸਿਡਨੀ 'ਚ ਦੋ ਮਹੀਨਿਆਂ ਤੋਂ ਲਾਕਡਾਊਨ ਲੱਗਿਆ ਹੋਇਆ ਹੈ ਜਦਕਿ ਮੈਲਬੋਰਨ ਅਤੇ ਰਾਜਧਾਨੀ ਕੈਨਬਰਾ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਲਾਕਡਾਊਨ ਲਾਇਆ ਗਿਆ। ਲਾਕਡਾਊਨ ਦੇ ਨਿਯਮਾਂ ਤਹਿਤ ਲੋਕ ਆਪਣੇ ਘਰਾਂ 'ਚ ਕੈਦ ਹਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਬਾਵਜੂਦ ਸਿਡਨੀ ਦੇ ਨਿਊ ਸਾਊਥ ਵੈਲਸ ਸੂਬੇ 'ਚ ਸ਼ਨੀਵਾਰ ਨੂੰ ਇਕ ਦਿਨ 'ਚ ਇਨਫੈਕਸ਼ਨ ਦੇ ਸਭ ਤੋਂ ਵਧੇਰੇ 825 ਨਵੇਂ ਮਾਮਲੇ ਆਏ।

ਇਹ ਵੀ ਪੜ੍ਹੋ : ਅਮਰੀਕਾ: ਇਸ ਯੂਨੀਵਰਸਿਟੀ ਨੇ ਕੋਰੋਨਾ ਵੈਕਸੀਨ ਆਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਦਾਖਲੇ ਕੀਤੇ ਰੱਦ

ਕਈ ਸ਼ਹਿਰਾਂ 'ਚ ਜ਼ਿਆਦਾਤਰ ਇਨਫੈਕਸ਼ਨ ਡੈਲਟਾ ਵੈਰੀਐਂਟ ਦੇ ਮਾਮਲੇ ਆ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲਾਕਡਾਊਨ ਖਤਮ ਹੋਣਾ ਚਾਹੀਦਾ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਇਹ ਜ਼ਰੂਰੀ ਹੈ। ਮੈਲਬੋਰਨ 'ਚ ਕਰੀਬ 4,000 ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਿਕਟੋਰੀਆ ਸੂਬਾਈ ਪੁਲਸ ਨੇ 218 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ 200 ਤੋਂ ਵਧੇਰੇ ਲੋਕਾਂ ਨੂੰ ਜੁਰਮਾਨਾ ਕੀਤਾ ਗਿਆ। ਵਿਕਟੋਰੀਆ ਦੇ 6 ਪੁਲਸ ਅਧਿਕਾਰੀ ਹਸਪਤਾਲ 'ਚ ਦਾਖਲ ਹਨ ਅਤੇ ਪੁਲਸ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਲਈ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News