'How To Murder Your Husband’ ਲੇਖ ਲਿਖਣ ਵਾਲੀ ਕ੍ਰੈਂਪਟਨ ਨੂੰ ਪਤੀ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ

06/14/2022 10:03:31 AM

ਪੋਰਟਲੈਂਡ/ਅਮਰੀਕਾ (ਏਜੰਸੀ)- 'How To Murder Your Husband’ ਸਿਰਲੇਖ ਵਾਲਾ ਲੇਖ ਲਿਖਣ ਵਾਲੀ ਨਾਵਲਕਾਰ ਨੈਨਸੀ ਕ੍ਰੈਂਪਟਨ ਬ੍ਰੌਫੀ ਨੂੰ ਆਪਣੇ ਪਤੀ ਦੇ ਕਤਲ ਦੇ ਦੋਸ਼ ਵਿਚ ਸੋਮਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 'ਕੇਜੀਡਬਲਯੂ' ਟੀਵੀ ਦੀ ਰਿਪੋਰਟ ਅਨੁਸਾਰ ਨੈਨਸੀ ਕ੍ਰੈਂਪਟਨ ਬ੍ਰੌਫੀ, (71) ਨੂੰ ਸੱਤ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਤੋਂ ਬਾਅਦ 25 ਮਈ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਸੋਮਵਾਰ ਨੂੰ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 25 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਪੈਰੋਲ ਮਿਲ ਸਕਦੀ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ: ਪੁਣੇ ਪੁਲਸ ਨੇ ਸ਼ੂਟਰ ਸੰਤੋਸ਼ ਜਾਧਵ ਨੂੰ ਕੀਤਾ ਗ੍ਰਿਫ਼ਤਾਰ

ਵਕੀਲਾਂ ਨੇ ਕਿਹਾ ਕਿ ਕ੍ਰੈਂਪਟਨ ਬ੍ਰੌਫੀ ਨੇ 63 ਸਾਲਾ ਡੈਨ ਬ੍ਰੌਫੀ ਨੂੰ 'ਓਰੇਗਨ ਕਲੀਨਰੀ ਇੰਸਟੀਚਿਊਟ' ਦੇ ਅੰਦਰ ਗੋਲੀ ਮਾਰ ਦਿੱਤੀ ਸੀ, ਕਿਉਂਕਿ ਉਹ ਡੈਨ ਦੇ ਜੀਵਨ ਬੀਮਾ ਤੋਂ ਮਿਲਣ ਵਾਲੇ ਪੈਸੇ ਚਾਹੁੰਦੀ ਸੀ। ਇਹ ਇੰਸਟੀਚਿਊਟ ਹੁਣ ਬੰਦ ਹੋ ਚੁੱਕਾ ਹੈ, ਡੈਨ 2018 ਵਿੱਚ ਉੱਥੇ ਕੰਮ ਕਰਦੇ ਸਨ। ਵਕੀਲਾਂ ਨੇ ਜਿਊਰੀ ਨੂੰ ਦੱਸਿਆ ਕਿ, ਜਿਸ ਸਮੇਂ ਡੈਨ ਦਾ ਕਤਲ ਹੋਇਆ, ਉਸ ਸਮੇਂ ਜੋੜਾ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ।

ਇਹ ਵੀ ਪੜ੍ਹੋ: ਉਦਘਾਟਨ ਦੌਰਾਨ ਹੀ ਟੁੱਟਿਆ ਪੁਲ, ਮੇਅਰ ਸਮੇਤ 2 ਦਰਜਨ ਤੋਂ ਵੱਧ ਲੋਕ ਨਾਲੇ 'ਚ ਡਿੱਗੇ (ਵੀਡੀਓ)

ਉਨ੍ਹਾਂ ਨੇ ਦਲੀਲ ਦਿੱਤੀ ਕਿ ਕ੍ਰੈਂਪਟਨ ਬ੍ਰੌਫੀ ਨੇ ਆਨਲਾਈਨ ਮੰਚਾਂ ਤੋਂ 'Ghost Gun' ਕਿੱਟ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ, ਉਸ ਨੂੰ ਖ਼ਰੀਦਿਆ ਅਤੇ ਫਿਰ ਬਾਅਦ ਵਿੱਚ ਇੱਕ 'ਗਨ ਸ਼ੋਅ' ਵਿੱਚ ਇੱਕ Glock 17 ਹੈਂਡਗਨ ਵੀ ਖ਼ਰੀਦੀ। ਹਾਲਾਂਕਿ, ਕ੍ਰੈਂਪਟਨ ਬ੍ਰੌਫੀ ਅਤੇ ਉਸ ਦੇ ਵਕੀਲਾਂ ਨੇ ਇਸ ਤੱਥ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਸ ਨੇ ਨਾਵਲ ਲਿਖਣ ਦੀ ਤਿਆਰੀ ਲਈ ਬੰਦੂਕ ਖ਼ਰੀਦੀ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਹਰ ਸਿਗਰਟ 'ਤੇ ਲਿਖੀ ਜਾਏਗੀ ਸਿਹਤ ਸਬੰਧੀ ਚਿਤਾਵਨੀ, ਅਜਿਹਾ ਕਰਨ ਵਾਲਾ ਬਣੇਗਾ ਪਹਿਲਾ ਦੇਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News