ਯੂਕਰੇਨ ਬੋਇੰਗ 737 ਜਹਾਜ਼ ਕਿਵੇਂ ਹੋਇਆ ਦੁਰਘਟਨਾਗ੍ਰਸਤ, ਵੀਡੀਓ ਵਾਇਰਲ

01/08/2020 8:13:31 PM

ਤਹਿਰਾਨ (ਏਜੰਸੀ)- ਈਰਾਨ ਦੀ ਰਾਜਧਾਨੀ ਤਹਿਰਾਨ ਦੇ ਨੇੜੇ ਹੋਏ ਜਹਾਜ਼ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਜਹਾਜ਼ ਵਿਚ 70 ਯਾਤਰੀ ਸਵਾਰ ਸਨ। ਜਹਾਜ਼ ਹਾਦਸੇ ਵਿਚ ਸਾਰੇ ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਹੈ। ਈਰਾਨ ਦੀ ਨਿਊਜ਼ ਏਜੰਸੀ ਆਈਐਸਐਨਏ ਵਲੋਂ ਵੀ ਇਹ ਜਾਣਕਾਰੀ ਦਿੱਤੀ ਗਈ। ਖਾਮਨੇਈ ਹਵਾਈ ਅੱਡੇ ਨੇੜੇ ਯਾਤਰੀਆਂ ਨਾਲ ਭਰਿਆ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਯੁਕਰੇਨ ਦਾ ਸੀ।

ਯੁਕਰੇਨੀਅਨ ਬੋਇੰਗ 737 ਜੈਟ ਇਕ ਤਕਨੀਕੀ ਸਮੱਸਿਆ ਦੇ ਕਾਰਨ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਦੁਰਘਟਨਾਗ੍ਰਸਤ ਹੋ ਗਿਆ। ਬੀਬੀਸੀ ਚੈਨਲ ਦੇ ਈਰਾਨੀ ਮਾਮਲਿਆਂ ਦੇ ਜਾਣਕਾਰ ਅਲੀ ਹਸ਼ਮ ਨੇ ਇਸ ਹਾਦਸੇ ਦਾ ਇਕ ਵੀਡੀਓ ਟਵੀਟ ਕੀਤੀ ਹੈ। ਰਾਤ ਦੇ ਹਨੇਰੇ ਵਿਚ ਬਣਾਈ ਗਈ ਇਸ ਵੀਡੀਓ ਵਿਚ ਜਹਾਜ਼ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਇਕ ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਕਈ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਜਹਾਜ਼ ਵਿਚ 180 ਯਾਤਰੀ ਸਵਾਰ ਸਨ। ਨਾਗਰਿਕ ਹਵਾਬਾਜ਼ੀ ਬੁਲਾਰੇ ਰਜ਼ਾ ਜਾਫਰਜਾਦੇਹ ਨੇ ਕਿਹਾ ਕਿ ਤਹਿਰਾਨ ਦੇ ਦੱਖਣੀ-ਪੱਛਮੀ ਬਾਹਰੀ ਇਲਾਕੇ ਵਿਚ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋਇਆ ਹੈ। ਘਟਨਾ ਦਾ ਪਤਾ ਚੱਲਣ ਤੋਂ ਬਾਅਦ ਮੌਕੇ 'ਤੇ ਇਕ ਜਾਂਚ ਦਲ ਪਹੁੰਚ ਗਿਆ ਹੈ। ਉਹ ਉਥੇ ਜਾਂਚ ਕਰ ਰਿਹਾ ਹੈ। ਰਾਸ਼ਟਰੀ ਜਹਾਜ਼ ਵਿਭਾਗ ਦੀ ਇਕ ਜਾਂਚ ਟੀਮ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਹੀ ਸਥਾਨ 'ਤੇ ਭੇਜ ਦਿੱਤਾ ਗਿਆ ਸੀ।

ਬੁੱਧਵਾਰ ਸਵੇਰੇ ਇਕ ਯੁਕਰੇਨੀ ਬੋਇੰਗ 737 ਜਹਾਜ਼ 'ਤੇ 167 ਯਾਤਰੀਆਂ ਦੇ ਨਾਲ ਟੇਹਰਨ ਦੇ ਇਮਾਮ ਖੁਮੈਨੀ ਕੌਮਾਂਤਰੀ ਅੱਡੇ ਤੋਂ ਤਕਨੀਕੀ ਮੁੱਦਿਆਂ ਦੇ ਕਾਰਨ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਦੁਰਘਟਨਾਗ੍ਰਸਤ ਹੋ ਗਿਆ। ਵੀਡੀਓ ਤੋਂ ਮੰਨਿਆ ਜਾਂਦਾ ਹੈ ਕਿ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਅਤੇ ਫਿਰ ਅੱਗ ਦੀਆਂ ਲਪਟਾਂ ਵਿਚ ਫੱਸ ਗਿਆ। ਵੀਡੀਓ ਦੀ ਪਹਲਿ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਕੀਵ ਹਵਾਈ ਅੱਡੇ ਨੇ ਅਜੇ ਤੱਕ ਦੁਰਘਟਨਾ 'ਤੇ ਟਿੱਪਣੀ ਨਹੀਂ ਕੀਤੀ ਹੈ ਪਰ ਇਕ ਇਰਾਨੀ ਜਹਾਜ਼ ਅਧਿਕਾਰੀ ਨੇ ਸਪੁਤਨਿਕ ਨਾਮਕ ਇਕ ਵੈਬਸਾਈਟ ਤੋਂ ਦੁਰਘਟਨਾ ਦੀ ਪੁਸ਼ਟੀ ਕੀਤੀ।


Sunny Mehra

Content Editor

Related News