ਚੀਨ ਜੰਗ ਲਈ ਕਿੰਨਾ ਤਿਆਰ, ਅਮਰੀਕਾ ਨੇ ਜਾਰੀ ਕੀਤਾ ਦਸਤਾਵੇਜ਼

Tuesday, Sep 07, 2021 - 09:39 AM (IST)

ਹਾਂਗਕਾਂਗ - ਅਮਰੀਕੀ ਫ਼ੌਜ ਵਲੋਂ ਜਾਰੀ ਕੀਤੇ ਗਏ ਇਕ ਦਸਤਾਵੇਜ਼ ਤੋਂ ਖ਼ੁਲਾਸਾ ਹੋਇਆ ਹੈ ਕਿ ਚੀਨ ਜੰਗ ਲਈ ਕਿੰਨਾ ਤਿਆਰ ਹੈ। ਇਸ ਦਸਤਾਵੇਜ਼ ਨੂੰ ਕੋਡ ਏ. ਟੀ. ਪੀ. 7-100 . 3 ਨਾਂ ਦਿੱਤਾ ਗਿਆ ਹੈ। ਇਹ ਦਸਤਾਵੇਜ਼ 252 ਪੇਜਾਂ ਦਾ ਹੈ। ਇਸ ਵਿਚ ਚੀਨੀ ਫ਼ੌਜ ਦੀ ਬਣਤਰ ਅਤੇ ਸਮਰੱਥਾ ਬਾਰੇ ਦੱਸਿਆ ਗਿਆ ਹੈ। ਦਸਤਾਵੇਜ਼ ਨੂੰ ਅਮਰੀਕੀ ਫ਼ੌਜ ਦੀ ਟ੍ਰੇਨਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸਦੀ ਮਦਦ ਨਾਲ ਕੋਈ ਵੀ ਚੀਨ ਦੀ ਫ਼ੌਜ ਬਾਰੇ ਸਟੱਡੀ ਵੀ ਕਰ ਸਕਦਾ ਹੈ। ਹਾਲ ਹੀ ਵਿਚ ਜਦੋਂ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਲੱਦਾਖ ਵਿਚ ਝੜਪ ਹੋਈ ਸੀ, ਤਦ ਚੀਨ ਨੇ ਭਾਰਤ-ਚੀਨ ਬਾਰਡਰ ਉੱਤੇ ਸ਼ਿਨਜਿਆਂਗ ਮਿਲਟਰੀ ਡਿਸਟ੍ਰਿਕਟ ਵਿਚ ਨਵੇਂ ਮਿਲਟਰੀ ਉਪਕਰਨ ਭੇਜ ਦਿੱਤੇ ਸਨ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ

ਚੀਨ ਦੀ ਥਲ ਸੈਨਾ ਦੇ 3 ਕਮਾਂਡ

  • ਹਲਕੇ ਵਾਹਨਾਂ ਦੇ ਜ਼ਰੀਏ ਭੇਜੀ ਜਾ ਸਕਣ ਵਾਲੀ ਫ਼ੌਜ
  • ਭਾਰੀ ਮਸ਼ੀਨਾਂ ਦੇ ਨਾਲ ਭੇਜੇ ਜਾਣ ਵਾਲੀ ਫ਼ੌਜ
  • ਬਖਤਰਬੰਦ ਗੱਡੀਆਂ ਦੇ ਨਾਲ ਭੇਜੇ ਜਾਣ ਵਾਲੀ ਫ਼ੌਜ
  • 2035 ਤਕ ਸਾਰੇ ਪੁਰਾਣੇ ਹਥਿਆਰ ਬਦਲ ਦੇਵੇਗਾ ਚੀਨ

ਇਹ ਵੀ ਪੜ੍ਹੋ: ਪਟਿਆਲਾ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News