ਇਸ ਘੋੜੇ ਦੀ ਖੂਬਸੂਰਤੀ ਨੇ ਮੋਹ ਲਿਆ ਸਭ ਦਾ ਮਨ, ਹੁਣ ਤੱਕ ਮਿਲ ਚੁੱਕੇ ਹਨ ਕਈ ਹਜ਼ਾਰਾਂ ਲਾਈਕਸ (ਵੀਡੀਓ)

07/18/2017 10:07:09 AM

ਅਮਰੀਕਾ— ਇਸ ਘੋੜੇ ਦੀ ਖੂਬਸੂਰਤੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਪਿਛੋਂ ਦੇਖਣ 'ਤੇ ਇਹ ਸਾਧਾਰਨ ਦਿਖਾਈ ਦਿੰਦਾ ਹੈ ਪਰ ਜਿਵੇਂ ਉਹ ਪਲਟਦਾ ਹੈ, ਤਾਂ ਉਸ ਦੀ ਖੂਬਸੂਰਤੀ ਸਭ ਦਾ ਮਨ ਮੋਹ ਲੈਂਦੀ ਹੈ। ਇਹ ਅਮਰੀਕਾ ਦਾ ਘੋੜਾ ਹੈ, ਜਿਸ ਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਘੋੜੇ ਦਾ ਤਮਗਾ ਦਿੱਤਾ ਜਾ ਸਕਦਾ ਹੈ।

ਇਸ ਘੋੜੇ ਦਾ ਨਾਂ ਫ੍ਰੇਡਰਿਕ ਹੈ। ਇਸ ਦੇ ਮਾਲਕ ਨੇ ਦੱਸਿਆ ਕਿ ਫ੍ਰੇਡਰਿਕ ਦੁਨੀਆ ਦੇ ਸਭ ਤੋਂ ਫੋਟੋਗ੍ਰਾਫਿਕ ਫ੍ਰਿਸਿਅਨ ਘੋੜਿਆਂ ਵਿਚੋਂ ਇਕ ਹੈ। ਬਿਹਤਰੀਨ ਫੋਟੋਗ੍ਰਾਫਰ ਕੈਲੀ ਮੈਥਰਲੀ ਨੇ ਫ੍ਰੇਡਰਿਕ ਦੀਆਂ ਸ਼ਾਨਦਾਰ ਤਸਵੀਰਾਂ ਲਈਆਂ ਹਨ, ਜਿਨ੍ਹਾਂ ਨੂੰ ਹੁਣ ਪੂਰੀ ਦੁਨੀਆਂ ਵਿਚ ਦੇਖਿਆ ਅਤੇ ਸਰਾਹਿਆ ਜਾ ਰਿਹਾ ਹੈ। ਫੇਸਬੁੱਕ 'ਤੇ ਬਣਾਏ ਗਏ ਉਸ ਦੇ ਫੈਨ ਪੇਜ਼ 'ਤੇ ਹੁਣ ਤੱਕ 26 ਹਜ਼ਾਰ ਤੋਂ ਜ਼ਿਆਦਾ ਲਾਈਕਸ ਆ ਚੁੱਕੇ ਹਨ।

ਹਾਲਾਂਕਿ ਘੋੜਾ ਓਰਜੈਕ ਵਿਚ ਰਹਿੰਦਾ ਹੈ ਪਰ ਬੁੱਕ ਇਵੈਂਟ ਅਤੇ ਸ਼ੋਅ ਵਿਚ ਸ਼ਾਮਲ ਹੋਣ ਲਈ ਉਹ ਅਕਸਰ ਦੁਨੀਆ ਭਰ ਦੀ ਯਾਤਰਾ ਕਰਦਾ ਹੈ। ਘੋੜਾ ਹਮੇਸ਼ਾ ਤੋਂ ਇਨਸਾਨ ਦਾ ਪ੍ਰਿਯ ਜਾਨਵਰ ਹੁੰਦਾ ਹੈ। ਮੁਸੀਬਤ ਦੇ ਸਮੇਂ ਉਹ ਇਕ ਸੱਚਾ ਸਾਥੀ ਸਾਬਤ ਹੁੰਦਾ ਹੈ। ਕਾਲੇ ਵਾਲ ਉਸ ਦੀ ਖੂਬਸੂਰਤੀ ਵਿਚ ਚਾਰ ਚੰਨ ਲਗਾਉਂਦੇ ਹਨ।


Related News