ਪੰਜਾਬ 'ਚ ਹੁਣ ਤੱਕ 37.80 ਫ਼ੀਸਦੀ ਵੋਟਿੰਗ, ਬਠਿੰਡਾ ਸਭ ਤੋਂ ਮੋਹਰੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

06/01/2024 2:21:31 PM

ਬਠਿੰਡਾ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਅੱਤ ਦੀ ਗਰਮੀ ਦੌਰਾਨ ਵੀ ਲੋਕਾਂ 'ਚ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਜੇਕਰ ਦੁਪਹਿਰ 1 ਵਜੇ ਤੱਕ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ 'ਚ 37.80 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਪੂਰੇ ਪੰਜਾਬ 'ਚੋਂ ਬਠਿੰਡਾ ਜ਼ਿਲ੍ਹਾ ਵੋਟਾਂ ਪਾਉਣ ਦੇ ਮਾਮਲੇ 'ਚ ਮੋਹਰੀ ਰਿਹਾ ਹੈ। ਬਠਿੰਡਾ ਜ਼ਿਲ੍ਹੇ 'ਚ ਦੁਪਹਿਰ 1 ਵਜੇ ਤੱਕ  ਸਭ ਤੋਂ ਜ਼ਿਆਦਾ 41.17 ਫ਼ੀਸਦੀ ਵੋਟਾਂ ਪੈ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਣੇ ਪਾਈ ਵੋਟ, ਮੀਡੀਆ ਨਾਲ ਕੀਤੀ ਗੱਲਬਾਤ (ਤਸਵੀਰਾਂ)
ਜਾਣੋ ਆਪਣੇ ਜ਼ਿਲ੍ਹੇ ਦਾ ਹਾਲ
ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ 1 ਵਜੇ ਤੱਕ ਅੰਮ੍ਰਿਤਸਰ 'ਚ 32.18 ਫ਼ੀਸਦੀ, ਸ੍ਰੀ ਅਨੰਦਪੁਰ ਸਾਹਿਬ 'ਚ 37.43 ਫ਼ੀਸਦੀ, ਫਰੀਦਕੋਟ 'ਚ 36.82 ਫ਼ੀਸਦੀ, ਫਤਿਹਗੜ੍ਹ ਸਾਹਿਬ 'ਚ 37.43 ਫ਼ੀਸਦੀ, ਫਿਰੋਜ਼ਪੁਰ 'ਚ 39.74 ਫ਼ੀਸਦੀ, ਗੁਰਦਾਸਪੁਰ 'ਚ 39.05 ਫ਼ੀਸਦੀ, ਹੁਸ਼ਿਆਰਪੁ 'ਚ 37.07 ਫ਼ੀਸਦੀ, ਜਲੰਧਰ 'ਚ 37.95 ਫ਼ੀਸਦੀ, ਖਡੂਰ ਸਾਹਿਬ 'ਚ 37.76 ਫ਼ੀਸਦੀ, ਲੁਧਿਆਣਾ 'ਚ 35.16 ਫ਼ੀਸਦੀ, ਪਟਿਆਲਾ 'ਚ 39.73 ਫ਼ੀਸਦੀ ਅਤੇ ਸੰਗਰੂਰ 'ਚ 39.85 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਵੋਟਾਂ ਪੈਣ ਦਾ ਕੰਮ ਸ਼ਾਮ 6 ਵਜੇ ਤੱਕ ਚੱਲੇਗਾ।

ਇਹ ਵੀ ਪੜ੍ਹੋ : ਬਠਿੰਡਾ 'ਚ AAP ਦੇ ਗੁਰਮੀਤ ਸਿੰਘ ਖੁੱਡੀਆਂ ਸਣੇ ਜਾਣੋ ਕਿਹੜੇ ਉਮੀਦਵਾਰਾਂ ਨੇ ਪਾਈ ਵੋਟ (ਤਸਵੀਰਾਂ)

ਬਠਿੰਡਾ ਤੋਂ ਇਹ ਉਮੀਦਵਾਰ ਹਨ ਚੋਣ ਮੈਦਾਨ 'ਚ
ਆਪ - ਗੁਰਮੀਤ ਸਿੰਘ ਖੁੱਡੀਆਂ
ਕਾਂਗਰਸ - ਜੀਤ ਮੋਹਿੰਦਰ ਸਿੰਘ
ਸ਼੍ਰੋਮਣੀ ਅਕਾਲੀ ਦਲ - ਹਰਸਿਮਰਤ ਕੌਰ ਬਾਦਲ
ਭਾਜਪਾ - ਪਰਮਪਾਲ ਕੌਰ ਸਿੱਧੂ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)- ਲੱਖਾ ਸਿਧਾਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News