ਦੀਪਿਕਾ ਦੀ ''ਮਸਤਾਨੀ'' ਮਗਰੋਂ ਹੁਣ ''ਦਿ ਅਕੈਡਮੀ'' ਨੇ ਸਾਂਝੀ ਕੀਤੀ ਆਲੀਆ ਭੱਟ ਦੇ ਇਸ ਗੀਤ ਦੀ ਵੀਡੀਓ

Thursday, May 23, 2024 - 02:16 PM (IST)

ਦੀਪਿਕਾ ਦੀ ''ਮਸਤਾਨੀ'' ਮਗਰੋਂ ਹੁਣ ''ਦਿ ਅਕੈਡਮੀ'' ਨੇ ਸਾਂਝੀ ਕੀਤੀ ਆਲੀਆ ਭੱਟ ਦੇ ਇਸ ਗੀਤ ਦੀ ਵੀਡੀਓ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਰਦੇ 'ਤੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਆਪਣੇ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਛਾਪ ਛੱਡੀ ਹੈ। ਇਨ੍ਹਾਂ 'ਚੋਂ ਇਕ ਫ਼ਿਲਮ 'ਕਲੰਕ' ਹੈ, ਜੋ ਕਿ ਸਾਲ 2019 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਆਲੀਆ ਭੱਟ ਨਾਲ ਅਭਿਨੇਤਾ ਵਰੁਣ ਧਵਨ, ਆਦਿਤਿਆ ਰਾਏ ਕਪੂਰ, ਸੋਨਾਕਸ਼ੀ ਸਿਨ੍ਹਾ ਅਤੇ ਸੰਜੇ ਦੱਤ ਵੀ ਨਜ਼ਰ ਆਏ ਸਨ। ਫ਼ਿਲਮ ਭਾਵੇਂ ਪਰਦੇ 'ਤੇ ਹਿੱਟ ਨਾ ਹੋਈ ਹੋਵੇ ਪਰ ਲੋਕਾਂ ਨੇ ਇਸ ਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ। 'ਘਰ ਮੋਰੇ ਪਰਦੇਸੀਆ' ਗੀਤ ਅੱਜ ਵੀ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ, ਜਿਸ 'ਚ ਮਾਧੁਰੀ ਅਤੇ ਆਲੀਆ ਭੱਟ ਨੇ ਸ਼ਾਨਦਾਰ ਡਾਂਸ ਕੀਤਾ ਸੀ। ਹੁਣ ਇਹ ਗੀਤ ਇੱਕ ਵਾਰ ਫਿਰ ਚਰਚਾ 'ਚ ਆ ਗਿਆ ਹੈ। ਦਰਅਸਲ, ਅਕੈਡਮੀ ਐਵਾਰਡਜ਼ ਨੇ ਆਲੀਆ ਭੱਟ ਨੂੰ ਸਰਪ੍ਰਾਈਜ਼ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ- IPL ਸਟੇਬਾਜ਼ੀ ਐਪ 'ਚ ਅਨੁਪਮ ਖੇਰ ਦੀ ਆਵਾਜ਼ ਦਾ ਹੋਇਆ ਗਲਤ ਇਲਤੇਮਾਲ, ਦਰਜ ਕਰਵਾਈ ਸ਼ਿਕਾਇਤ 

ਦੱਸ ਦਈਏ ਕਿ ਆਸਕਰ ਐਵਾਰਡ ਦੇਣ ਵਾਲੀ ਸੰਸਥਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ 'ਕਲੰਕ' ਫ਼ਿਲਮ ਦੇ ਗੀਤ 'ਘਰ ਮੋਰੇ ਪਰਦੇਸੀਆ' ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ - ਆਲੀਆ ਭੱਟ ਫ਼ਿਲਮ 'ਕਲੰਕ' ਤੋਂ "ਘਰ ਮੋਰੇ ਪਰਦੇਸੀਆ" (ਸ਼ਰੇਆ ਘੋਸ਼ਾਲ ਦੁਆਰਾ ਵੈਸ਼ਾਲੀ ਮਹਾਡੇ ਨਾਲ ਗਾਇਆ ਗਿਆ) ਦਾ ਪ੍ਰਦਰਸ਼ਨ ਕਰ ਰਹੀ ਹੈ। ਨਿਰਦੇਸ਼ਤ ਅਭਿਸ਼ੇਕ ਵਰਮਨ ਨੇ ਕੀਤਾ। ਵਰੁਣ ਧਵਨ, ਆਲੀਆ ਭੱਟ, ਮਾਧੁਰੀ ਦੀਕਸ਼ਿਤ, ਸੰਜੇ ਦੱਤ ਤੇ ਸੋਨਾਕਸ਼ੀ ਸਿਨ੍ਹਾ ਸਟਾਰਰ ਇਸ ਗੀਤ ਨੂੰ ਪ੍ਰੀਤਮ ਚੱਕਰਵਰਤੀ ਨੇ ਕੰਪੋਜ਼ ਕੀਤਾ ਹੈ। ਗੀਤ ਅਮਿਤਾਭ ਭੱਟਾਚਾਰੀਆ ਦਾ ਹੈ।

ਇਹ ਖ਼ਬਰ ਵੀ ਪੜ੍ਹੋ - ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

ਦੱਸਣਯੋਗ ਹੈ ਕਿ ਹਾਲ ਹੀ 'ਚ ਆਲੀਆ ਭੱਟ ਨੇ ਲੰਡਨ 'ਚ ਹੋਏ ਗੁਚੀ ਈਵੈਂਟ 'ਚ ਸ਼ਿਰਕਤ ਕੀਤੀ। ਹੁਣ ਇਹ ਅਦਾਕਾਰਾ ਜਲਦ ਹੀ ਇਸ ਸਾਲ ਸਤੰਬਰ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਜਿਗਰਾ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ 'ਲਵ ਐਂਡ ਵਾਰ' ਅਤੇ ਇਕ ਜਾਸੂਸੀ ਥ੍ਰਿਲਰ ਫ਼ਿਲਮ ਵੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News