ਹਾਂਗਕਾਂਗ 'ਚ ਸਭ ਤੋਂ ਵੱਡਾ 'ਫੋਨ ਘਪਲਾ', 90 ਸਾਲਾ ਬੀਬੀ ਤੋਂ ਠੱਗੇ 240 ਕਰੋੜ ਰੁਪਏ

Tuesday, Apr 20, 2021 - 06:52 PM (IST)

ਹਾਂਗਕਾਂਗ (ਬਿਊਰੋ): ਹਾਂਗਕਾਂਗ ਵਿਚ ਕੁਝ ਸ਼ਾਤਿਰ ਚੋਰਾਂ ਨੇ ਇਕ 90 ਸਾਲਾ ਮਹਿਲਾ ਨੂੰ 32 ਮਿਲੀਅਨ ਡਾਲਰ ਮਤਲਬ 240 ਕਰੋੜ ਰੁਪਏ ਦਾ ਚੂਨਾ ਲਗਾ ਦਿੱਤਾ। ਇਸ ਮਾਮਲੇ ਨੂੰ ਹਾਂਗਕਾਂਗ ਦੇ ਇਤਿਹਾਸ ਦਾ ਸਭ ਤੋਂ ਵੱਡਾ ਫੋਨ ਸਕੈਮ ਮੰਨਿਆ ਜਾ ਰਿਹਾ ਹੈ। ਇਹ ਮਹਿਲਾ ਹਾਂਗਕਾਂਗ ਦੇ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਕੀਤੀ ਜਾਂਦੀ ਰਹੀ ਹੈ। ਸਾਊਥ ਪੁਲਸ ਨੇ ਇਸ ਮਾਮਲੇ ਵਿਚ ਇਕ 19 ਸਾਲਾ ਯੂਨੀਵਰਸਿਟੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਫੋਨ ਸਕੈਮਰਜ਼ ਦੇ ਇਕ ਅਕਾਊਂਟ ਤੋਂ 8 ਕਰੋੜ ਰੁਪਏ ਬਰਾਮਦ ਕੀਤੇ ਹਨ। ਪੁਲਸ ਨੇ ਇਸ ਅਕਾਊਂਟ ਨੂੰ ਫ੍ਰੀਜ਼ ਕਰ ਦਿੱਤਾ ਹੈ ਪਰ ਫੋਨ ਸਕੈਮਰਜ਼ ਬਾਕੀ ਪੈਸਾ ਖਰਚ ਕਰ ਚੁੱਕੇ ਹਨ। 

ਪੁਲਸ ਮੁਤਾਬਕ, ਇਸ ਮਹਿਲਾ ਨੂੰ ਇਕ ਫੋਨ ਆਇਆ ਸੀ ਅਤੇ ਇਸ ਸ਼ਖਸ ਨੇ ਆਪਣੇ ਆਪ ਨੂੰ ਕਾਨੂੰਨ ਲਾਗੂ ਕਰਨ ਵਾਲਾ ਅਧਿਕਾਰੀ ਦੱਸਿਆ। ਪੁਲਸ ਦੇ ਸੂਤਰਾਂ ਨੇ ਕਿਹਾ ਕਿ ਇਸ ਮਹਿਲਾ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੀ ਪਛਾਣ ਦੀ ਵਰਤੋਂ ਕੁਝ ਖਤਰਨਾਕ  ਅਪਰਾਧੀ ਕਰ ਰਹੇ ਹਨ ਅਤੇ ਇਸ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਹੋ ਸਕਦੀਆਂ ਹਨ। ਇਸ ਮਗਰੋਂ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਦੀ ਸਲਾਹ ਦਿੱਤੀ ਗਈ ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਉਹਨਾਂ ਦਾ ਪੈਸਾ ਗੈਰ ਕਾਨੂੰਨੀ ਤਾਂ ਨਹੀਂ ਹੈ। ਇਸ ਮਹਿਲਾ ਨੂੰ ਕਿਹਾ ਗਿਆ ਸੀ ਕਿ ਚੀਨ ਦੇ ਇਕ ਬਹੁਤ ਗੰਭੀਰ ਅਪਰਾਧਕ ਮਾਮਲੇ ਵਿਚ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸੁਣਨ ਮਗਰੋਂ ਮਹਿਲਾ ਬਹੁਤ ਜ਼ਿਆਦਾ ਡਰ ਗਈ ਸੀ। 

PunjabKesari

ਭਾਵੇਂਕਿ ਮਹਿਲਾ ਨੂੰ ਕਿਹਾ ਗਿਆ ਸੀ ਕਿ ਉਸ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਉਹਨਾਂ ਦਾ ਸਾਰਾ ਪੈਸਾ ਜਾਂਚ ਦੇ ਬਾਅਦ ਵਾਪਸ ਭੇਜ ਦਿੱਤਾ ਜਾਵੇਗਾ ਪਰ ਜਦੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਮਹਿਲਾ ਨੂੰ ਸ਼ੱਕ ਹੋਇਆ ਅਤੇ ਉਸ ਨੇ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਪਲੰਕੇਟ ਰੋਡ 'ਤੇ ਸਥਿਤ ਇਸ ਮਹਿਲਾ ਦੇ ਘਰ ਇਕ ਵਿਦਿਆਰਥੀ ਪਹੁੰਚਿਆ ਸੀ। ਪੁਲਸ ਮੁਤਾਬਕ ਇਸ ਵਿਦਿਆਰਥੀ ਨੇ ਮਹਿਲਾ ਨਾਲ ਸੰਪਰਕ ਕਰਨ ਲਈ ਉਸ ਨੂੰ ਫੋਨ ਨੰਬਰ ਵੀ ਦਿੱਤਾ ਸੀ। ਇਸੇ ਨੰਬਰ 'ਤੇ ਇਸ ਮਹਿਲਾ ਨੂੰ ਫੋਨ ਸਕੈਮਰ ਨੇ ਫੋਨ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਫਲਾਈਟ 'ਚ ਯਾਤਰੀ ਨੂੰ ਲੱਗੀ ਸੱਟ, ਹੁਣ ਏਅਰਲਾਈਨਜ਼ ਦੇਵੇਗੀ 58 ਲੱਖ ਰੁਪਏ

ਇਸ ਮਗਰੋਂ ਮਹਿਲਾ ਨੇ 239 ਕਰੋੜ ਰੁਪਏ ਤਿੰਨ ਅਕਾਊਂਟ ਵਿਚ ਜਮਾਂ ਕਰ ਦਿੱਤੇ ਸਨ। ਮਹਿਲਾ ਨੇ ਇਸ ਲਈ ਆਪਣੇ ਅਕਾਊਂਟ ਵਿਚੋਂ 5 ਮਹੀਨਿਆਂ ਵਿਚ 11 ਵਾਰ ਲੈਣ-ਦੇਣ ਕੀਤਾ ਸੀ। ਇਸ ਮਹਿਲਾ ਨੂੰ ਜਦੋਂ ਅਹਿਸਾਸ ਹੋਇਆ ਕਿ ਉਸ ਨਾਲ ਸਕੈਮ ਮਤਲਬ ਘਪਲਾ ਕੀਤਾ ਜਾ ਚੁੱਕਾ ਹੈ ਤਾਂ ਉਸ ਨੇ ਇਸ ਮਾਮਲੇ ਵਿਚ ਪੁਲਸ ਨੂੰ ਸੂਚਨਾ ਦਿੱਤੀ ਸੀ। ਇਸ ਮਾਮਲੇ ਨੂੰ ਕੋਵਲੁਨ ਈਸਟ ਰੀਜ਼ਨਲ ਕ੍ਰਾਈਮ ਯੂਨਿਟ ਦੇਖ ਰਹੀ ਹੈ। ਇਸ ਤੋਂ ਪਹਿਲਾਂ ਯੂ.ਐੱਨ. ਲੌਂਗ ਵਿਚ ਰਹਿਣ ਵਾਲੀ ਇਕ 65 ਸਾਲਾ ਮਹਿਲਾ ਨੂੰ ਵੀ ਫੋਨ ਸਕੈਮਰਜ਼ ਨੇ 64 ਕਰੋੜ ਰੁਪਏ ਦਾ ਚੂਨਾ ਲਗਾਇਆ ਸੀ। ਗੌਰਤਲਬ ਹੈ ਕਿ ਹਾਂਗਕਾਂਗ ਵਿਚ ਫੋਨ ਸਕੈਮ ਦੇ ਕੇਸਾਂ ਵਿਚ ਇਸ ਸਾਲ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਮਤਲਬ 2020 ਦੇ ਪਹਿਲੇ ਚਾਰ ਮਹੀਨਿਆਂ ਵਿਚ ਫੋਨ ਸਕੈਮ ਦੇ 169 ਮਾਮਲੇ ਸਾਹਮਣੇ ਆਏ ਸਨ ਭਾਵੇਂਕਿ ਇਸ ਸਾਲ ਇਹਨਾਂ ਵਿਚ 18 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਅਤੇ ਹੁਣ ਤੱਕ ਫੋਨ ਸਕੈਮ ਦੇ 200 ਮਾਮਲੇ ਸਾਹਮਣੇ ਆ ਚੁੱਕੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News