ਹਾਂਗਕਾਂਗ ਨੇ ਵਿਦੇਸ਼ ਤੋਂ ਆਉਣ ਵਾਲਿਆਂ ਲਈ ਇਕਾਂਤਵਾਸ ਮਿਆਦ 21 ਤੋਂ ਘਟਾ ਕੇ ਕੀਤੀ 14 ਦਿਨ
Friday, Jan 28, 2022 - 01:50 PM (IST)
ਹਾਂਗਕਾਂਗ (ਭਾਸ਼ਾ) : ਹਾਂਗਕਾਂਗ ਵਿਚ ਵਿਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਲਈ ਜ਼ਰੂਰੀ ਇਕਾਂਤਵਾਸ ਮਿਆਦ ਨੂੰ 21 ਦਿਨ ਤੋਂ ਘਟਾ ਕੇ 14 ਦਿਨ ਕਰ ਦਿੱਤਾ ਗਿਆ ਹੈ। ਹਾਲਾਂਕਿ ਇੱਥੇ ਹੁਣ ਵੀ ਕੋਵਿਡ-19 ਦੇ ਨਵੇਂ ਮਾਮਲੇ ਆ ਰਹੇ ਹਨ।
ਹਾਂਕਾਂਗਸ ਕਾਰੋਬਾਰ ਦਾ ਵੱਡਾ ਕੇਂਦਰ ਹੈ ਅਤੇ ਵਿਦੇਸ਼ ਯਾਤਰਾਵਾਂ ’ਤੇ ਸਖ਼ਤ ਪਾਬੰਦੀਆਂ ਕਾਰਨ ਲੋਕਾਂ ਨੇ ਆਪਣੇ ਸਾਹਮਣੇ ਆ ਰਹੀਆਂ ਪਰੇਸ਼ਾਨੀਆਂ ਦੇ ਸਬੰਧ ਵਿਚ ਸ਼ਿਕਾਇਤਾਂ ਦਰਜ ਕਰਾਈਆਂ ਸਨ। ਇਕਾਂਤਵਾਸ ਦੇ ਨਿਯਮ ਵਿਚ ਇਹ ਢਿੱਲ ਚੀਨ ਤੋਂ ਵੱਖ ਹੈ, ਜਿੱਥੇ ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਹੁਣ ਵੀ 21 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ।