ਹਾਂਗਕਾਂਗ ਪ੍ਰਦਰਸ਼ਨ : ਪੁਲਸ ਦੀ ਗੱਡੀ ''ਤੇ ਪੈਟਰੋਲ ਬੰਬ ਨਾਲ ਹਮਲਾ, ਵੀਡੀਓ

11/18/2019 3:59:08 PM

ਹਾਂਗਕਾਂਗ (ਬਿਊਰੋ): ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀ ਹਿੰਸਕ ਹੁੰਦੇ ਜਾ ਰਹੇ ਹਨ। ਹੁਣ ਪ੍ਰਦਰਸ਼ਨਾਕਰੀਆਂ ਨੇ ਪੁਲਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਪਿੱਛੇ ਹਟਣ ਜਾਂ ਹਾਰ ਮੰਨਣ ਲਈ ਤਿਆਰ ਨਹੀਂ ਹਨ। ਪੁਲਸ ਨੇ ਜਿੱਥੇ ਇਨ੍ਹਾਂ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਉੱਥੇ ਉਹ ਤੀਰ ਕਮਾਨ ਅਤੇ ਪੈਟਰੋਲ ਬੰਬ ਨਾਲ ਪੁਲਸ 'ਤੇ ਹਮਲੇ ਕਰ ਰਹੇ ਹਨ। 

 

ਇਸ ਦੇ ਇਲਾਵਾ ਪੁਲਸ 'ਤੇ ਇੱਟਾਂ ਨਾਲ ਵੀ ਹਮਲਾ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ 'ਤੇ ਪੈਟਰੋਲ ਬੰਬ ਸੁੱਟਣ ਸਬੰਧੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

PunjabKesari

ਗੌਰਤਲਬ ਹੈ ਕਿ ਇੱਥੇ ਪ੍ਰਦਰਸ਼ਨਕਾਰੀ ਦਿਨੋ ਦਿਨ ਹਮਲਾਵਰ ਹੁੰਦੇ ਜਾ ਰਹੇ ਹਨ। ਪੁਲਸ ਲਈ ਇਨ੍ਹਾਂ ਨਾਲ ਨਜਿੱਠਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਈ ਥਾਵਾਂ 'ਤੇ ਤਾਂ ਪ੍ਰਦਰਸ਼ਨਕਾਰੀਆਂ ਦੇ ਹਮਲੇ ਦੇ ਕਾਰਨ ਪੁਲਸ ਨੂੰ ਆਪਣੀਆਂ ਗੱਡੀਆਂ ਪਿੱਛੇ ਕਰਨੀਆਂ ਪੈ ਰਹੀਆਂ ਹਨ।


Vandana

Content Editor

Related News