ਇਲੈਕਟ੍ਰਾਨਿਕਸ, ਦੂਰਸੰਚਾਰ ਉਤਪਾਦਾਂ ਦੀ ਦਰਾਮਦ ’ਚ ਚੀਨ, ਹਾਂਗਕਾਂਗ ਦੀ 56 ਫ਼ੀਸਦੀ ਹਿੱਸੇਦਾਰੀ
Friday, May 03, 2024 - 01:14 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਇਲੈਕਟ੍ਰਾਨਿਕਸ, ਦੂਰਸੰਚਾਰ ਅਤੇ ਇਲੈਕਟ੍ਰੀਕਲ ਉਤਪਾਦਾਂ ਦੀ ਦਰਾਮਦ 2023-24 ’ਚ ਵਧ ਕੇ 89.8 ਅਰਬ ਡਾਲਰ ਹੋ ਗਈ, ਜਿਨ੍ਹਾਂ ’ਚੋਂ ਅੱਧੇ ਤੋਂ ਵਧ ਦਰਾਮਦ ਚੀਨ ਅਤੇ ਹਾਂਗਕਾਂਗ ਤੋਂ ਹੁੰਦੀ ਹੈ। ਆਰਥਿਕ ਖੋਜ ਸੰਸਥਾਨ ਜੀ. ਟੀ. ਆਰ. ਪੀ. ਨੇ ਆਪਣੀ ਰਿਪੋਰਟ ’ਚ ਇਹ ਗੱਲ ਕਹੀ ਹੈ। ‘ਗਲੋਬਲ ਟਰੇਡ ਰਿਸਰਚ ਇਨਿਸ਼ੀਏਟਿਵ’ (ਜੀ. ਟੀ. ਆਰ. ਆਈ.) ਨੇ ਇਸ ਰਿਪੋਰਟ ’ਚ ਕਿਹਾ ਕਿ ਭਾਰਤ ’ਚ ਇਲੈਕਟ੍ਰਾਨਿਕਸ, ਦੂਰਸੰਚਾਰ ਤੇ ਇਲੈਕਟ੍ਰੀਕਲ ਖੇਤਰ ਦੀ ਕੁੱਲ ਦਰਾਮਦ ’ਚ ਸਭ ਤੋਂ ਵਧ 43.9 ਫ਼ੀਸਦੀ ਹਿੱਸੇਦਾਰੀ ਚੀਨ ਦੀ ਹੈ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਰਿਪੋਰਟ ਅਨੁਸਾਰ ਚੀਨ ਅਤੇ ਹਾਂਗਕਾਂਗ ’ਤੇ ਇਨ੍ਹਾਂ ਉਤਪਾਦਾਂ ਦੇ ਮਾਮਲੇ ’ਚ ਡੂੰਘੀ ਨਿਰਭਰਤਾ ਦਿਸਦੀ ਹੈ ਅਤੇ ਇਹ ਪਿਛਲੇ ਕੁਝ ਸਾਲ ’ਚ ਨਾਟਕੀ ਤੌਰ ’ਤੇ ਵਧੀ ਹੈ। ਇਸ ਮੁਤਾਬਕ ਇਲੈਕਟ੍ਰਾਨਿਕਸ ਤੇ ਦੂਰਸੰਚਾਰ ਦਰਾਮਦ ਦੇ ਮਾਮਲੇ ’ਚ ਚੀਨ ਤੇ ਹਾਂਗਕਾਂਗ ’ਤੇ ਨਿਰਭਰਤਾ ਨੂੰ ਘੱਟ ਕਰਨਾ ਜ਼ਰੂਰੀ ਹੈ। ਇਹ ਨਾ ਸਿਰਫ਼ ਆਰਥਿਕ ਲਚਕੀਲਾਪਨ ਵਧਾਉਣ ਲਈ ਸਗੋਂ ਤੇਜ਼ੀ ਨਾਲ ਆਪਸ ’ਚ ਜੁੜਦੀ ਜਾ ਰਹੀ ਦੁਨੀਆ ’ਚ ਭਾਰਤ ਦੀ ਡਿਜੀਟਲ ਅਤੇ ਤਕਨੀਕੀ ਪ੍ਰਭੂਸੱਤਾ ਦੀ ਰੱਖਿਆ ਲਈ ਵੀ ਜ਼ਰੂਰੀ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਰਿਪੋਰਟ ਕਹਿੰਦੀ ਹੈ,‘‘ਇਹ ਖੇਤਰ ਲੱਖਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ। ਹਾਲਾਂਕਿ ਚੀਨ ਨਾਲ ਦਰਾਮਦ ’ਤੇ ਭਾਰਤ ਦੀ ਵਾਧੂ ਨਿਰਭਰਤਾ ਦੇਸ਼ ਦੀ ਰਣਨੀਤਕ ਖੁਦਮੁਖਤਿਆਰੀ ਅਤੇ ਆਰਥਿਕ ਸੁਰੱਖਿਆ ਲਈ ਗੰਭੀਰ ਚੁਣੌਤੀਆਂ ਪੇਸ਼ ਕਰਦੀ ਹੈ।’
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8