ਪਾਕਿਸਤਾਨ ’ਚ ਹੁਣ ਐੱਫ.ਆਈ.ਆਰ ਜਾਂ ਪ੍ਰੈੱਸ ’ਚ ਨਹੀਂ ਲਿਖਿਆ ਜਾਵੇਗਾ ‘ਹਿੰਦੂ’!
Tuesday, Aug 27, 2024 - 10:07 PM (IST)
ਗੁਰਦਾਸਪੁਰ/ਕਰਾਚੀ, (ਵਿਨੋਦ)- ਹੁਣ ਪਾਕਿਸਤਾਨ ਸਰਕਾਰ ਨੇ ਸਪੱਸ਼ਟ ਹੁਕਮ ਦਿੱਤਾ ਹੈ ਕਿ ਜੇਕਰ ਪਾਕਿਸਤਾਨ ’ਚ ਕਿਸੇ ਹਿੰਦੂ ਦਾ ਕਤਲ ਹੁੰਦਾ ਹੈ ਜਾਂ ਕਿਸੇ ਹਿੰਦੂ ਕੁੜੀ ਨੂੰ ਅਗਵਾ ਕੀਤਾ ਜਾਂਦਾ ਹੈ ਤਾਂ ਕੇਸ ਅਤੇ ਪ੍ਰੈੱਸ ’ਚ ਹਿੰਦੂ ਸ਼ਬਦ ਨਹੀਂ ਲਿਖਿਆ ਜਾਵੇਗਾ।
ਪਾਕਿਸਤਾਨ ਹਿੰਦੂ ਕੌਂਸਲ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਪਾਕਿਸਤਾਨ ’ਚ ਇਸ ਸਾਲ ਹੁਣ ਤੱਕ ਹਿੰਦੂਆਂ ’ਤੇ ਹੋਏ ਅੱਤਿਆਚਾਰਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਆਗੂਆਂ ਅਨੁਸਾਰ ਹੁਣ ਤੱਕ ਇਸ ਸਾਲ 2024 ’ਚ ਅਗਵਾ, ਜਬਰ-ਜ਼ਨਾਹ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਬੰਦੂਕ ਦੀ ਨੋਕ ’ਤੇ ਵਿਆਹ ਦੇ 121 ਮਾਮਲੇ ਦਰਜ ਕੀਤੇ ਗਏ ਹਨ।