ਓ ਤੇਰੀ...ਐਨਾ ਨਸ਼ਾ ! ਪਾਕਿਸਤਾਨ ''ਚ 10 ਲੱਖ ਡਾਲਰ ਦੀਆਂ ਨਸ਼ੀਲੀਆਂ ਗੋਲ਼ੀਆਂ ਬਰਾਮਦ
Saturday, Dec 06, 2025 - 05:08 PM (IST)
ਇਲਾਮਾਬਾਦ- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਇਕ ਤਸਕਰ ਵਿਰੋਧੀ ਮੁਹਿੰਮ 'ਚ ਪ੍ਰਸ਼ਾਸਨ ਨੇ ਲਗਭਗ 29.98 ਕਰੋੜ ਪਾਕਿਸਤਾਨੀ ਰੁਪਏ (ਲਗਭਗ 10 ਲੱਖ ਅਮਰੀਕੀ ਡਾਲਰ) ਦੀਆਂ ਨਸ਼ੀਲੀਆਂ ਗੋਲੀਆਂ ਦੀ ਇਕ ਵੱਡੀ ਖੇਪ ਦੀ ਤਸਕਰੀ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਹੈ। ਰਾਸ਼ਟਰੀ ਮਾਲੀਆ ਬੋਰਡ (ਐੱਫਬੀਆਰ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਰਾਚੀ ਅੰਤਰਰਾਸ਼ਟਰੀ ਮੇਲ ਦਫ਼ਤਰ 'ਚ ਹਵਾਈ ਅੱਡੇ ਦੀ ਮਾਲ ਕੰਟਰੋਲ ਇਕਾਈ ਦੇ ਅਧਿਕਾਰੀਆਂ ਨੇ ਜਰਮਨੀ ਤੋਂ ਆਏ ਇਕ ਪੈਕੇਟ ਦੀ ਜਾਂਚ ਦੌਰਾਨ 9,455 ਐਕਸਟਸੀ ਟੈਬਲੇਟ ਜ਼ਬਤ ਕੀਤੀਆਂ।
ਇਨ੍ਹਾਂ ਨਸ਼ੀਲੀਆਂ ਗੋਲੀਆਂ ਨੂੰ ਸਪੀਕਰ ਅਤੇ ਐੱਲਈਡੀ ਲੈਂਪ ਦੇ ਅੰਦਰ ਲੁਕਾਇਆ ਗਿਆ ਸੀ, ਜਦੋਂ ਕਿ ਪਾਰਸਲ 'ਚ ਗਲਤ ਤਰੀਕੇ ਨਾਲ ਕੱਪੜੇ, ਜ਼ੁਰਾਬਾਂ ਅਤੇ ਮਿਊਜ਼ਿਕ ਬਾਕਸ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਕਸਟਮ ਅਧਿਕਾਰੀਆਂ ਨੇ ਤਸਕਰੀ ਦੀ ਕੋਸ਼ਿਸ਼ 'ਚ ਸ਼ਾਮਲ ਲੋਕਾਂ ਅਤੇ ਮਦਦ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
