ਤੁਰਕੀ ਨਾਲ ਮਿਲ ਕੇ ਡਰੋਨ ਅਸੈਂਬਲਿੰਗ ਪਲਾਂਟ ਲਾਉਣ ਦੀ ਤਿਆਰੀ ’ਚ ਪਾਕਿਸਤਾਨ

Friday, Dec 12, 2025 - 04:44 AM (IST)

ਤੁਰਕੀ ਨਾਲ ਮਿਲ ਕੇ ਡਰੋਨ ਅਸੈਂਬਲਿੰਗ ਪਲਾਂਟ ਲਾਉਣ ਦੀ ਤਿਆਰੀ ’ਚ ਪਾਕਿਸਤਾਨ

ਇੰਟਰਨੈਸ਼ਨਲ ਡੈਸਕ - ਮਈ, 2025 ’ਚ ਹੋਏ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਇੰਨਾ ਕਰਾਰਾ ਜਵਾਬ ਦਿੱਤਾ ਕਿ ਹੁਣ ਗੁਆਂਢੀ ਦੇਸ਼ ਆਪਣੀ ਕਮਜ਼ੋਰ ਫੌਜੀ ਸਮਰੱਥਾ ਨੂੰ ਇਸਲਾਮਿਕ ਦੇਸ਼ਾਂ ਦੀ ਮਦਦ ਨਾਲ ਵਧਾਉਣ ’ਚ  ਲੱਗ ਗਿਆ ਹੈ। ਖਬਰ ਹੈ ਕਿ ਜਿਨ੍ਹਾਂ ਤੁਰਕੀ ਦੇ ਡਰੋਨਾਂ ਨੂੰ ਭਾਰਤ ਨੇ ਚੰਦ ਮਿੰਟਾਂ ’ਚ ਢੇਰ ਕਰ ਦਿੱਤਾ ਸੀ, ਹੁਣ ਪਾਕਿਸਤਾਨ ਤੁਰਕੀ ਨਾਲ  ਮਿਲ ਕੇ ਆਪਣੇ ਇੱਥੇ ਡਰੋਨ ਅਸੈਂਬਲਿੰਗ ਪਲਾਂਟ ਲਾਉਣ ਦੀ ਗੱਲਬਾਤ ਕਰ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਤੁਰਕੀ ਪਾਕਿਸਤਾਨ ’ਚ ਇਕ ਵੱਡੇ ਡਰੋਨ ਪ੍ਰਾਜੈਕਟ ਨੂੰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ’ਚ ਸਟੀਲਥ ਅਤੇ ਲਾਂਗ-ਰੇਂਜ ਡਰੋਨ ਤਕਨਾਲੋਜੀ ਪਾਕਿਸਤਾਨ ’ਚ ਅਸੈਂਬਲ ਕੀਤੀ ਜਾਵੇਗੀ। ਇਹ ਉਹੀ ਡਰੋਨ ਹਨ ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਆਸਾਨੀ ਨਾਲ ਰਾਡਾਰ ਤੋਂ ਬਚ ਸਕਦੇ ਹਨ। ਹਾਲਾਂਕਿ, ਭਾਰਤੀ ਰੱਖਿਆ ਮਾਹਰ ਸਪੱਸ਼ਟ ਤੌਰ ’ਤੇ ਕਹਿੰਦੇ ਹਨ ਕਿ ਤਕਨਾਲੋਜੀ, ਤਿਆਰੀ ਅਤੇ ਤਾਕਤ ਤਿੰਨਾਂ ’ਚ ਭਾਰਤ ਬਹੁਤ ਅੱਗੇ ਹੈ।

‘ਆਪ੍ਰੇਸ਼ਨ ਸਿੰਧੂਰ’ ਦੌਰਾਨ ਫੇਲ ਹੋ ਗਏ ਸਨ ਤੁਰਕੀ ਦੇ ਡਰੋਨ
ਪਾਕਿਸਤਾਨੀ ਅਖ਼ਬਾਰਾਂ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੇ ਪਾਕਿਸਤਾਨ ਹਵਾਈ ਫੌਜ ਨੂੰ ਏ. ਐੱਨ. ਕੇ. ਏ. ਸਟੀਲਥ ਡਰੋਨ ਵੇਚਣ ਦੀ ਆਫਰ ਦਿੱਤੀ ਹੈ। ਟਾਈਮਜ਼ ਆਫ਼ ਇਸਲਾਮਾਬਾਦ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਤੁਰਕੀ ਨੇ ਅਧਿਕਾਰਤ ਤੌਰ ’ਤੇ ਪਾਕਿਸਤਾਨ ਨੂੰ ਆਪਣੀ ਅਗਲੀ ਪੀੜ੍ਹੀ ਦੇ  ਏ. ਐੱਨ. ਕੇ. ਏ. -3 ਸਟੀਲਥ ਅਨਮੈਨਡ ਕਾਂਬੈਟ ਏਰੀਅਲ ਵ੍ਹੀਕਲ ਆਫਰ ਕੀਤੀ ਹੈ। ਤੁਰਕੀ ਏਰੋਸਪੇਸ ਇੰਡਸਟਰੀਜ਼ ਨੇ ਇਸ ਡਰੋਨ ਨੂੰ ਡਿਵੈੱਲਪ ਕੀਤਾ ਹੈ, ਜਿਸ ਨਾਲ ਪਾਕਿਸਤਾਨ ਹਵਾਈ ਫੌਜ ਨੂੰ ਇਕ ਡੀਪ-ਸਟ੍ਰਾਈਕ ਸਮਰੱਥਾ ਮਿਲ  ਸਕਦੀ ਹੈ। ਹਾਲਾਂਕਿ ਤੁਰਕੀ ਨੇ ਆਪਣੇ ਬਾਇਰਕਤਾਰ ਟੀ.ਬੀ.-2 ਡਰੋਨ ਨੂੰ ਲੈ  ਕੇ ਵੀ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਸਨ ਪਰ  ਭਾਰਤ  ਵਿਰੁੱਧ ਇਹ ਨਾਕਾਮ  ਹੋ  ਗਏ ਸਨ, ਜਿਸ ਕਾਰਨ ਬਾਇਰਕਤਾਰ ਟੀ.ਬੀ.-2 ਡਰੋਨ ਦੀ ਵਿਕਰੀ ਬੁਰੀ  ਤਰ੍ਹਾਂ ਫੇਲ  ਹੋ  ਗਈ ਹੈ।

ਤੁਰਕੀ ਦੀ ਆਫਰ ’ਤੇ ਖੂਬ ਢਿੰਡੋਰਾ ਪਿੱਟ ਰਿਹਾ ਪਾਕਿਸਤਾਨ
ਪਾਕਿਸਤਾਨ  ’ਚ ਏ. ਐੱਨ. ਕੇ. ਏ.-3 ਸਟੀਲਥ ਡਰੋਨ ਦੀ ਆਫਰ ਤੋਂ ਬਾਅਦ  ਖੂਬ ਢਿੰਡੋਰਾ  ਪਿੱਟਿਆ ਜਾ ਰਿਹਾ ਹੈ। ਏਅਰੋਨਿਊਜ਼ ਜਨਰਲ ਦੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਤੁਰਕੀ ਨੇ ਘੱਟੋ-ਘੱਟ 100  ਏ. ਐੱਨ. ਕੇ. ਏ.-3 ਸਟੀਲਥ ਡਰੋਨ ਦੇ ਘਰੇਲੂ ਨਿਰਮਾਣ ਦਾ  ਲਾਲਚ ਪਾਕਿਸਤਾਨ  ਨੂੰ ਦਿੱਤਾ ਹੈ, ਜਿਸ ਦੇ   ਤਹਿਤ  ਪਾਕਿਸਤਾਨ ’ਚ ਇਕ ਸਥਾਨਕ ਉਤਪਾਦਨ ਪਲਾਂਟ ਸਥਾਪਤ ਕਰਨਾ ਵੀ ਸ਼ਾਮਲ ਹੈ।
ਤੁਹਾਨੂੰ ਦੱਸ  ਦੇਈਏ  ਕਿ ਏ. ਐੱਨ. ਕੇ. ਏ-3  ਡਰੋਨ ਨੂੰ ਤੁਰਕੀ ਏਅਰੋਸਪੇਸ ਇੰਡਸਟਰੀਜ਼ (ਟੀ. ਏ. ਆਈ.) ਨੇ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ।  ਰਾਡਾਰ  ਤੋਂ  ਬਚਾਉਣ  ਲਈ  ਇਸ  ਦੇ   ਰਾਡਾਰ   ਕ੍ਰਾਸ -ਸੈਕਸ਼ਨ  ਨੂੰ ਘੱਟ  ਕਰਨ ਵਾਲਾ  ਇਕ  ਟੇਲਲੈੱਸ  ਫਲਾਇੰਗ  ਵਿੰਗ  ਡਿਜ਼ਾਈਨ ਦਿੱਤਾ  ਗਿਆ  ਹੈ।

ਭਾਰਤ ਨੇ ਪਾਕਿਸਤਾਨ ਦੇ ਕਿੰਨੇ ਡਰੋਨ ਕੀਤੇ ਸਨ ਨਾਕਾਮ
ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ 6 ਤੋਂ 10 ਮਈ, 2025 ਦੇ  ਵਿਚਾਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਭਵਿੱਖ ’ਚ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ’ਚ ਹਵਾਈ ਤਾਕਤ ਸਭ  ਤੋਂ ਪ੍ਰਮੁੱਖ ਹੋਵੇਗੀ। ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਅਤੇ ਅੱਤਵਾਦੀ ਗਤੀਵਿਧੀਆਂ ਦੇ ਜਵਾਬ ਵਿਚ ਆਪ੍ਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। 
ਜੰਗ ਦੌਰਾਨ ਪਾਕਿਸਤਾਨ ਨੇ ਭਾਰਤ  ਦੇ ਫੌਜੀ ਟਿਕਾਣਿਆਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਅਤੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਲਈ  ਭਾਰਤ ’ਤੇ 600 ਤੋਂ  ਜ਼ਿਆਦਾ ਡਰੋਨ ਹਮਲੇ  ਕੀਤੇ ਸਨ। ਇਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਨੇ 7 ਅਤੇ 8 ਮਈ, 2025 ਦੀ ਦਰਮਿਆਨੀ ਰਾਤ ਨੂੰ ਭਾਰਤ ’ਤੇ ਲੱਗਭਗ 350-400 ਡਰੋਨ ਹਮਲੇ ਕੀਤੇ ਸਨ। ਇਨ੍ਹਾਂ ’ਚ ਬਾਇਕਰ ਯਿਹਾ ਕਾਮਿਕੇਜ਼ ਅਤੇ ਅਸੀਸਗਾਰਡ ਸੋਂਗਰ ਵਰਗੇ ਡਰੋਨ ਸ਼ਾਮਲ ਸਨ। ਭਾਰਤੀ ਫੌਜ ਨੇ  ਬਹੁ-ਪੱਧਰੀ ਹਵਾਈ ਰੱਖਿਆ ਪ੍ਰਣਾਲੀਆਂ ਦੀ ਵਰਤੋਂ ਕਰਦੇ ਹੋਏ ਨਾ ਸਿਰਫ ਇਨ੍ਹਾਂ ਡਰੋਨ ਹਮਲਿਆਂ ਨੂੰ ਸਫਲਤਾਪੂਰਵਕ ਰੋਕਿਆ ਸਗੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਕਾਮ ਵੀ ਕਰ ਦਿੱਤਾ।

ਭਾਰਤ ਦਾ ਡਰੋਨ ਬੇੜਾ ਕਿੰਨਾ ਮਜ਼ਬੂਤ ​​
ਭਾਰਤ ਦੀ ਫੌਜੀ ਡਰੋਨ ਸਮਰੱਥਾਾ ਬਾਰੇ ਗੱਲ ਕੀਤੀ  ਜਾਵੇ ਤਾਂ ਭਾਰਤ ਕੋਲ ਦੇਸ਼ ’ਚ ਬਣਾਏ ਗਏ ਡਰੋਨ ਨਾਲ ਹੀ ਇਜ਼ਰਾਈਲ ਤੋਂ ਖਰੀਦੇ ਗਏ ਡਰੋਨ ਅਤੇ ਭਾਰਤੀ ਅਤੇ ਇਜ਼ਰਾਈਲੀ ਕੰਪਨੀਆਂ ਵੱਲੋਂ ਸਾਂਝੇ ਤੌਰ ’ਤੇ ਬਣਾਏ ਗਏ ਡਰੋਨ ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਹੀ ਸਾਲਾਂ ’ਚ ਭਾਰਤ ਨੂੰ ਅਮਰੀਕਾ ਤੋਂ ਵੀ ਡਰੋਨਾਂ ਦੀ ਸਪਲਾਈ ਪ੍ਰਾਪਤ ਹੋਣ ਵਾਲੀ ਹੈ, ਜਿਸ ਨਾਲ ਇਸ ਦੇ ਡਰੋਨ ਬੇੜੇ ਨੂੰ ਹੋਰ ਮਜ਼ਬੂਤੀ ਮਿਲੇਗੀ। ਹਾਲਾਂਕਿ ਭਾਰਤ ਵਿਚ ਫੌਜੀ ਡਰੋਨਾਂ ਦੀ ਗਿਣਤੀ ਬਾਰੇ ਅਧਿਕਾਰਤ ਅੰਕੜੇ ਉਪਲੱਬਧ ਨਹੀਂ ਹਨ, ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤੀ ਫੌਜ ਕੋਲ 2,000 ਤੋਂ 2,500 ਦੇ ਵਿਚਾਲੇ ਡਰੋਨ ਹਨ। ਭਾਰਤ ਵੱਲੋਂ ਡਰੋਨ ਖਰੀਦਣ ਲਈ ਹੋਏ ਸਮਝੌਤੇ ਤਹਿਤ ਡਰੋਨ ਦੀ ਸਪਲਾਈ ਅਤੇ ਘਰੇਲੂ ਪੱਧਰ ’ਤੇ ਡਰੋਨ ਨਿਰਮਾਣ ਸਮਰੱਥਾ ’ਚ ਵਾਧੇ ਤੋਂ ਬਾਅਦ ਫੌਜ ’ਚ ਡਰੋਨਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ।


author

Inder Prajapati

Content Editor

Related News