ਉੱਚ ਟੀਕਾਕਰਨ ਤੋਂ ਬਾਅਦ ਵੀ ਸੰਯੁਕਤ ਅਰਬ ਅਮੀਰਾਤ 'ਚ ਸਾਹਮਣੇ ਆਏ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ
Wednesday, Dec 22, 2021 - 02:31 PM (IST)
ਦੁਬਈ (ਭਾਸ਼ਾ) : ਸੰਯੁਕਤ ਅਰਬ ਅਮੀਰਾਤ ਵਿਚ ਮੰਗਲਵਾਰ ਨੂੰ ਕਈ ਮਹੀਨਿਆਂ ਬਾਅਦ ਪਹਿਲੀ ਵਾਰ ਕੋਵਿਡ-19 ਦੇ ਸਭ ਤੋਂ ਵੱਧ 452 ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਇਹ ਵਾਧਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਇਸ ਦਾ ਓਮੀਕਰੋਨ ਵੇਰੀਐਂਟ ਦੁਨੀਆ ਭਰ 'ਚ ਫੈਲ ਰਿਹਾ ਹੈ ਅਤੇ ਦੇਸ਼ ਛੁੱਟੀਆਂ ਮਨਾਉਣ ਆਉਣ ਵਾਲੇ ਸੈਲਾਨੀਆਂ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 452 ਮਾਮਲੇ ਸਾਹਮਣੇ ਆਏ ਹਨ। ਉੱਚ ਟੀਕਾਕਰਨ ਤੋਂ ਗੁਜ਼ਰੇ ਇਸ ਖਾੜੀ ਦੇਸ਼ ਵਿਚ ਮੱਧ ਸਤੰਬਰ ਦੇ ਬਾਅਦ ਪਹਿਲੀ ਵਾਰ ਅਜਿਹਾ ਵਾਧਾ ਨਜ਼ਰ ਆਇਆ ਹੈ। ਇਕ ਹਫ਼ਤਾ ਪਹਿਲਾਂ ਹੀ ਰੋਜ਼ਾਨਾ ਮਾਮਲੇ 50 ਦੇ ਕਰੀਬ ਸਨ ਅਤੇ ਦੁਬਈ ਵਿਚ ਇਹ ਜਨਤਕ ਭਾਵਨਾ ਬਣ ਗਈ ਸੀ ਕਿ ਸਥਿਤੀ ਆਮ ਵਾਂਗ ਹੋ ਗਈ ਹੈ।
ਦੁਬਈ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪਰੇਸ਼ਾਨ ਸੀ। ਹਾਲਾਂਕਿ ਦੇਸ਼ ਭਰ ਵਿਚ ਮਾਸਕ ਲਗਾਉਣਾ ਜ਼ਰੂਰੀ ਹੈ ਪਰ ਦੁਬਈ ਦੇ ਬਾਰ ਅਤੇ ਰੈਸਟੋਰੈਂਟਾਂ ਵਿਚ ਲੋਕ ਬਿਨਾਂ ਮਾਸਕ ਦੇ ਆ ਰਹੇ ਹਨ। ਜ਼ਿਆਦਾਤਰ ਲਗਜ਼ਰੀ ਹੋਟਲਾਂ ਦਾ ਕਹਿਣਾ ਹੈ ਕਿ ਦਸੰਬਰ ਦੀਆਂ ਛੁੱਟੀਆਂ ਲਈ ਉਨ੍ਹਾਂ ਦੀ ਬੁੱਕਿੰਗ ਹੋ ਚੁੱਕੀ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਸ਼ਹਿਰ ਦੇ ਵੱਡੇ ਨਵੇਂ ਸਾਲ ਦੇ ਜਸ਼ਨਾਂ ਵਿਚ ਸ਼ਾਮਲ ਹੁੰਦੇ ਹਨ। ਲੋਕ ਯੂਰਪ ਦੀ ਕੜਾਕੇ ਦੀ ਸਰਦੀ ਤੋਂ ਬਚ ਕੇ ਇੱਥੇ ਪਹੁੰਚਦੇ ਹਨ। ਸੰਯੁਕਤ ਅਰਬ ਅਮੀਰਾਤ ਨੂੰ ਵਿਸ਼ਵ ਵਿਚ ਸਭ ਤੋਂ ਵੱਧ ਟੀਕਾਕਰਨ ਦਰਾਂ ਵਿਚੋਂ ਇਕ ਹੋਣ ਦਾ ਮਾਣ ਪ੍ਰਾਪਤ ਹੈ। ਉਸ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਯੋਗ ਲੋਕਾਂ ਵਿਚੋਂ 99 ਪ੍ਰਤੀਸ਼ਤ ਤੋਂ ਵੱਧ ਨੇ ਐਂਟੀ-ਕੋਵਿਡ-19 ਟੀਕਿਆਂ ਦੀ ਘੱਟੋ ਘੱਟ ਪਹਿਲੀ ਖ਼ੁਰਾਕ ਪ੍ਰਾਪਤ ਕਰ ਲਈ ਹੈ। ਹੁਣ ਸਰਕਾਰ ਨੇ ਬਾਲਗਾਂ ਨੂੰ Pfizer Biotech ਦੀ ਬੂਸਟਰ ਖ਼ੁਰਾਕ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦੇ ਖ਼ੌਫ਼ ਦਰਮਿਆਨ WHO ਦੀ ਵੱਡੀ ਚਿਤਾਵਨੀ, ਯੂਰਪ ’ਚ ਆਉਣ ਵਾਲਾ ਹੈ ਇਕ ਹੋਰ ‘ਤੂਫ਼ਾਨ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।