ਸਰਹੱਦ ਪਾਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ, ਖੇਡ-ਖੇਡ 'ਚ 3 ਮਾਸੂਮਾਂ ਨਾਲ ਵਾਪਰਿਆ ਭਾਣਾ

Monday, Nov 13, 2023 - 02:01 PM (IST)

ਸਰਹੱਦ ਪਾਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ, ਖੇਡ-ਖੇਡ 'ਚ 3 ਮਾਸੂਮਾਂ ਨਾਲ ਵਾਪਰਿਆ ਭਾਣਾ

ਗੁਰਦਾਸਪੁਰ, ਰਾਵਲਪਿੰਡੀ (ਵਿਨੋਦ) : ਗੁਆਂਢੀ ਮੁਲਕ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਤੋਂ ਦਿਲ ਦਹਿਲਾਉਣ ਵਾਲੀ ਇਕ ਖ਼ਬਰ ਸਾਹਮਣੇ ਆਈ ਹੈ। ਰਾਵਲਪਿੰਡੀ ਸ਼ਹਿਰ ਦੇ ਇਕ ਪਰਿਵਾਰ ਦੇ ਤਿੰਨ ਨਾਬਾਲਗ ਭੈਣ-ਭਰਾਵਾਂ ਦੀ ਅਚਾਨਕ ਟਰੰਕ ’ਚ ਬੰਦ ਹੋ ਜਾਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸਰਹੱਦ ਪਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਵਲਪਿੰਡੀ ਦੇ ਸ਼ਾਹ ਖਾਲਿਦ ਖਲੁਨੀ ਇਲਾਕੇ ’ਚ ਵਾਪਰੀ ਹੈ। 

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਪਤਾ ਲੱਗਾ ਹੈ ਕਿ ਇਸ ਘਟਨਾ 'ਚ ਤਿੰਨ ਨਾਬਾਲਗ ਭੈਣ-ਭਰਾ - ਦੋ ਲੜਕੀਆਂ ਅਤੇ ਇੱਕ ਲੜਕੇ ਨੇ ਖੇਡ-ਖੇਡ 'ਚ ਗ਼ਲਤੀ ਨਾਲ ਆਪਣੇ-ਆਪ ਨੂੰ ਇੱਕ ਟਰੰਕ ਵਿੱਚ ਬੰਦ ਕਰ ਲਿਆ। 2 ਸਾਲਾ ਜੋਹਾਨ, 6 ਸਾਲਾ ਸਾਇਰਾ ਅਤੇ 7 ਸਾਲਾ ਫਾਰੀਆ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਬਚਾਅ ਅਧਿਕਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੇਡਦੇ ਸਮੇਂ ਉਨ੍ਹਾਂ ਨੇ ਗਲਤੀ ਨਾਲ ਆਪਣੇ ਆਪ ਨੂੰ ਟਰੰਕ ਵਿੱਚ ਬੰਦ ਕਰ ਲਿਆ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਿਸਤੌਲ ਦਿਖਾ ਕੇ ਖੋਹੇ ਮੋਬਾਇਲ ਤੇ ਸਕੂਟਰੀ, ਆਪਣਾ ਫ਼ੋਨ ਉੱਥੇ ਹੀ ਛੱਡ ਲੁਟੇਰੇ ਹੋਏ ਫਰਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News