ਅਮਰੀਕਾ 'ਚ ਹਰਿਆਣਵੀ ਨੌਜਵਾਨ ਰੇਪ ਕੇਸ 'ਚ ਅੰਦਰ

Thursday, Jan 20, 2022 - 11:03 PM (IST)

ਫਰਿਜ਼ਨੋ(ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਪਿਛਲੇ ਦਿਨੀਂ ਇੰਡੀਅਨ ਕਮਿਉਂਨਟੀ ਨਾਲ ਸਬੰਧਤ ਇੱਕ ਹੈਰਾਨੀਜਨਕ ਖ਼ਬਰ ਵੇਖਣ ਨੂੰ ਮਿਲੀ। ਪੁਲਸ ਰਿਪੋਰਟ ਵੇਖਣ ਤੋਂ ਬਾਅਦ ਖੁਲਾਸਾ ਹੋਇਆ ਕਿ ਫਰਿਜ਼ਨੋ ਨਿਵਾਸੀ ਅੰਕੁਰ ਕੁਮਾਰ (24) ਨੂੰ ਸਥਾਨਿਕ ਪੁਲਸ ਨੇ ਧੱਕੇ ਨਾਲ ਰੇਪ ਕਰਨ ਦੇ ਕੇਸ 'ਚ ਅੰਦਰ ਕੀਤਾ ਹੈ। ਇਹ ਨੌਜਵਾਨ ਹਰਿਆਣੇ ਦੇ ਕਰਨਾਲ ਏਰੀਏ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਯੂਥ ਅਕਾਲੀ ਦਲ ਨੇ ਭਗੀਰਥ ਗਿੱਲ ਲੋਪੋਂ ਨੂੰ SAD ਦਾ ਸੀਨੀਅਰ ਮੀਤ ਪ੍ਰਧਾਨ ਕੀਤਾ ਨਿਯੁਕਤ

ਇਸ ਰੇਪ ਕੇਸ 'ਚ ਪੁਲਸ ਨੇ ਕਥਿਤ ਦੋਸ਼ੀ ਅੰਕੁਰ ਕੁਮਾਰ ਨੂੰ $385,000 ਦੀ ਜ਼ਮਾਨਤ ਤੇ ਅੰਦਰ ਡੱਕਿਆ ਹੋਇਆ ਹੈ। ਇਹ ਕੇਸ ਇੰਮੀਗ੍ਰੇਸ਼ਨ ਸਟੇਟਸ ਦੇ ਤੌਰ 'ਤੇ ਵੀ ਵਾਚਿਆ ਜਾ ਰਿਹਾ ਹੈ। ਜੇਕਰ ਅੰਕੁਰ ਕੁਮਾਰ ਦੋਸ਼ੀ ਪਾਇਆ ਗਿਆ, ਉਹ ਲੰਮੇ ਸਮੇਂ ਲਈ ਅੰਦਰ ਤਾਂ ਜਾਵੇਗਾ ਹੀ, ਉਥੇ ਸਜ਼ਾ ਖਤਮ ਹੋਣ ਮਗਰੋਂ ਡਿਪੋਰਟ ਕਰਕੇ ਇੰਡੀਆ ਵੀ ਭੇਜਿਆ ਜਾਵੇਗਾ। ਇਸ ਖ਼ਬਰ ਤੇ ਟਿੱਪਣੀ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੀ ਜਨਮ ਭੂੰਮੀ ਤੋਂ ਦੂਰ ਇਨਾਂ ਮੁੱਲਕਾਂ 'ਚ ਅਸੀਂ ਰੋਜ਼ੀ ਰੋਟੀ ਦੀ ਤਲਾਸ਼ 'ਚ ਆਪਣੇ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਸੱਚ ਕਰਨ ਲਈ, ਆਪਣੇ ਸੁਨਹਿਰੀ ਭਵਿੱਖ ਲਈ ਆਉਂਦੇ ਹਾਂ।

ਇਹ ਵੀ ਪੜ੍ਹੋ : ਇਜ਼ਰਾਈਲ ਤੇ ਜਰਮਨੀ ਦਰਮਿਆਨ ਅਰਬਾਂ ਡਾਲਰ ਦੀ ਪਣਡੁੱਬੀ ਦਾ ਹੋਇਆ ਸੌਦਾ

ਇਹੋ ਜਿਹੇ ਕੰਮ ਕਰਕੇ ਜਿੱਥੇ ਅਸੀਂ ਆਪਣਾ ਭਵਿੱਖ ਦਾਅ ਤੇ ਲਾਉਂਦੇ ਹਾਂ, ਓਥੇ ਕਿਸੇ ਹੱਦ ਤੱਕ ਇੰਡੀਅਨ ਕਮਿਉਂਨਟੀ ਦੇ ਦਾਮਨ ਤੇ ਵੀ ਦਾਗ ਲਾਉਂਦੇ ਹਾਂ। ਅਮਰੀਕਾ ਮੌਕਿਆਂ  ਨਾਲ ਭਰਪੂਰ ਦੇਸ਼  ਹੈ। ਇੱਥੇ ਆ ਕੇ ਹਰ ਕੋਈ ਆਪਣੇ ਟੇਲੈਂਟ ਮੁਤਾਬਕ ਤਰੱਕੀ ਕਰ ਸਕਦਾ ਹੈ। ਇਨਾਂ ਮੌਕਿਆਂ ਨੂੰ ਪੁੱਠੇ ਸਿੱਧੇ ਕੰਮ ਕਰਕੇ ਜੇਲ੍ਹਾਂ 'ਚ ਨਾਲ ਗਵਾਓ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News