ਬਜ਼ੁਰਗਾਂ ਲਈ ਲੋੜ ਤੋਂ ਵੱਧ ਨੀਂਦ ਹਾਨੀਕਾਰਕ
Friday, Mar 06, 2020 - 01:53 AM (IST)
ਟੋਰੰਟੋ (ਏਜੰਸੀਆਂ)–ਨਵੇਂ ਅਧਿਐਨ ਤੋਂ ਇਹ ਖੁਲਾਸਾ ਹੋਇਆ ਹੈ ਕਿ ਜਿਹੜੇ ਬਜ਼ੁਰਗ ਦਿਨ ਵੇਲੇ ਬਹੁਤ ਜ਼ਿਆਦਾ ਸੌਂਦੇ ਹਨ, ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਅਧਿਐਨ ਮੁਤਾਬਕ ਦਿਨ ’ਚ ਸੱਤ ਜਾਂ ਇਸ ਤੋਂ ਵੱਧ ਘੰਟੇ ਨੀਂਦ ਲੈਣ ਦੀ ਸਥਿਤੀ ਨੂੰ ਹਾਈਪਰਸੋਮਨੀਆ (ਬਹੁਤ ਜ਼ਿਆਦਾ ਨੀਂਦ) ਕਹਿੰਦੇ ਹਨ।
ਹਾਈਪਰਸੋਮਨੀਆ ਤੋਂ ਪੀੜਤ ਬਜ਼ੁਰਗਾਂ ਨੂੰ ਸ਼ੂਗਰ, ਕੈਂਸਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਸਬੰਧੀ ਰੋਗਾਂ ਦਾ ਖਤਰਾ ਵੱਧ ਹੁੰਦਾ ਹੈ। ਖੋਜਕਾਰ ਮਾਰਿਸ ਐੱਮ ਓਹਯੋਨ ਨੇ ਕਿਹਾ ਕਿ ਜੇ ਤੁਸੀਂ ਆਪਣੀ ਦਾਦੀ ਅਤੇ ਦਾਦੇ ’ਤੇ ਧਿਆਨ ਦਿਓ, ਜੋ ਨਿਯਮਿਤ ਰੂਪ ਨਾਲ ਕਈ ਘੰਟੇ ਸੌਂਦੇ ਹਨ ਤਾਂ ਇਸ ਨਾਲ ਗੰਭੀਰ ਰੋਗ ਹੋਣ ਦਾ ਮੁੱਢਲਾ ਚਿਤਾਵਨੀ ਸੰਕੇਤ ਮਿਲ ਸਕਦਾ ਹੈ।
ਖੋਜਕਾਰਾਂ ਨੇ ਕਿਹਾ ਕਿ ਪਹਿਲਾਂ ਵੱਧ ਨੀਂਦ ਨੂੰ ਡਿਮੇਂਸ਼ੀਆ ਨਾਲ ਜੋੜਿਆ ਗਿਆ ਹੈ ਅਤੇ ਨਵੀਂ ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਕਈ ਹੋਰ ਖਤਰਨਾਕ ਰੋਗਾਂ ਨੂੰ ਵੀ ਵਿਕਸਿਤ ਕਰ ਸਕਦੀ ਹੈ। ਇਹ ਅਧਿਐਨ ਕੈਲਿਫ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਾਰਾਂ ਵਲੋਂ ਕੀਤਾ ਗਿਆ ਹੈ।
ਕੀ ਹੈ ਹਾਈਪਰਸੋਮਨੀਆ
ਹਾਈਪਰਸੋਮਨੀਆ ਇਕ ਅਜਿਹੀ ਸਥਿਤੀ ਹੈ, ਜਿਸ ’ਚ ਵਿਅਕਤੀ ਨੂੰ ਹਰ ਵੇਲੇ ਨੀਂਦ ਆਉਂਦੀ ਹੈ। ਇਨ੍ਹਾਂ ਲੋਕਾਂ ਦੀ ਨੀਂਦ ਰਾਤ ਸਮੇਂ 8 ਤੋਂ 10 ਘੰਟੇ ਸੌਂ ਲੈਣ ਤੋਂ ਬਾਅਦ ਵੀ ਪੂਰੀ ਨਹੀਂ ਹੁੰਦੀ। ਬ੍ਰਿਟੇਨ ਦੇ ਸਲੀਪ ਫਾਊਂਡੇਸ਼ਨ ਮੁਤਾਬਕ ਦੁਨੀਆ ਦੀ ਲਗਭਗ 40 ਫੀਸਦੀ ਆਬਾਦੀ ਜੀਵਨ ’ਚ ਕਦੀ ਨਾ ਕਦੀ ਹਾਈਪਰਸੋਮਨੀਆ ਦੀ ਸ਼ਿਕਾਰ ਹੁੰਦੀ ਹੈ।
ਇਹ ਵੀ ਪੜ੍ਹੋ- ਹਰ 5 ’ਚੋਂ ਇਕ ਯੂਰਪੀ ਵਿਅਕਤੀ ਧੁਨੀ ਪ੍ਰਦੂਸ਼ਣ ਤੋਂ ਪ੍ਰਭਾਵਿਤ ਕੋਰੋਨਾਵਾਇਰਸ ਨੂੰ ਲੈ ਕੇ ਅਲਰਟ ਕਰੇਗੀ ਇਹ ਐਪ, ਇੰਝ ਕਰਦੀ ਹੈ ਕੰਮ ਟਵਿਟਰ 'ਤੇ ਇਸ ਫੀਚਰ ਰਾਹੀਂ 24 ਘੰਟਿਆਂ 'ਚ ਆਪਣੇ-ਆਪ ਗਾਇਬ ਹੋ ਜਾਣਗੇ ਟਵੀਟਸ