ਹਰਜੀਤ ਸੱਜਣ ਨੇ ਕੈਨੇਡਾ ''ਚ ਫੌਜੀ ਦੀ ਮੌਤ ''ਤੇ ਸਾਂਝਾ ਕੀਤਾ ਦੁੱਖ

11/20/2017 4:47:43 PM

ਟੋਰਾਂਟੋ (ਏਜੰਸੀ)— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕੈਨੇਡੀਅਨ ਆਰਮੀ ਫੋਰਸ 'ਚ ਅਭਿਆਸ ਦੌਰਾਨ ਫੌਜੀ ਨੋਲਨ ਕਾਰਿਬੂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਹਮਦਰਦੀ ਮ੍ਰਿਤਕ ਫੌਜੀ ਦੇ ਪਰਿਵਾਰ ਨਾਲ ਹੈ। ਸੱਜਣ ਨੇ ਇਸ ਦੇ ਨਾਲ ਹੀ ਕਿਹਾ ਕਿ ਕੈਨੇਡੀਅਨ ਫੌਜ ਪਰਿਵਾਰ ਪ੍ਰਤੀ ਡੂੰਘਾ ਦੁੱਖ ਜ਼ਾਹਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਸੰਬੰਧ 'ਚ ਮੈਂ ਇਸ ਸਮੇਂ ਹੋਰ ਕੋਈ ਟਿੱਪਣੀ ਨਹੀਂ ਕਰਾਂਗਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਦੱਸਣਯੋਗ ਹੈ ਕਿ ਕੈਨੇਡਾ 'ਚ ਆਰਮੀ ਬੇਸ 'ਚ ਅਭਿਆਸ ਦੌਰਾਨ ਨੋਲਨ ਕਾਰਿਬੂ ਨਾਂ ਦੇ ਫੌਜ ਦੀ ਬੀਤੇ ਦਿਨੀਂ ਮੌਤ ਹੋ ਗਈ, ਜੋ ਕਿ ਰਾਇਲ ਵਿਨੀਪੈਗ ਰਾਈਫਲਜ਼ ਰੈਜ਼ੀਮੈਂਟ ਦਾ ਹਿੱਸਾ ਸੀ। ਨੋਲਨ ਦੀ ਮੌਤ ਕਾਰਨ ਉਸ ਦੇ ਪਰਿਵਾਰ ਅਤੇ ਦੋਸਤਾਂ ਵਿਚਾਲੇ ਸੋਗ ਦੀ ਲਹਿਰ ਹੈ। ਨੋਲਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਕੈਨੇਡੀਅਨ ਫੋਰਸਿਜ਼ ਨੈਸ਼ਨਲ ਇਨਵੈਸਟੀਗੇਸ਼ਨ ਸਰਵਿਸੇਜ਼ ਵਲੋਂ ਜਾਂਚ ਕੀਤੀ ਜਾ ਰਹੀ ਹੈ।


Related News