ਆਂਧਰ ਪ੍ਰਦੇਸ਼ ''ਚ ਸੀਮੈਂਟ ਫੈਕਟਰੀ ''ਚ ਧਮਾਕਾ, 15 ਮਜ਼ਦੂਰ ਜ਼ਖਮੀ

Sunday, Jul 07, 2024 - 09:03 PM (IST)

ਨੈਸ਼ਨਲ ਡੈਸਕ : ਆਂਧਰ ਪ੍ਰਦੇਸ਼ ਦੇ ਐੱਨਟੀਆਰ ਜ਼ਿਲ੍ਹੇ ਵਿਚ ਸਥਿਤ ਇਕ ਸੀਮੈਂਟ ਫੈਕਟਰੀ ਵਿਚ ਧਮਾਕਾ ਹੋ ਗਿਆ। ਇਸ ਹਾਦਸੇ ਵਿਚ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਹੈ। ਇਸ ਮਾਮਲੇ ਦੀ ਜਾਂਚ ਵਿਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਧਮਾਕਾ ਫੈਕਟਰੀ ਵਿਚ ਕੰਮ ਕਰ ਰਹੀ ਮਸ਼ੀਨਰੀ ਵਿਚ ਖ਼ਰਾਬੀ ਕਾਰਨ ਹੋਇਆ ਹੋਵੇਗਾ। 

ਨਗਾਮਾ ਦੇ ਸਹਾਇਕ ਪੁਲਸ ਕਮਿਸ਼ਨਰ ਬੀ. ਰਵੀ ਕਿਰਨ ਨੇ ਦੱਸਿਆ ਕਿ ਜਦੋਂ ਮਜ਼ਦੂਰ ਦੂਜੀ ਮੰਜ਼ਿਲ 'ਤੇ ਸਨ ਤਾਂ ਐੱਨਟੀਆਰ ਜ਼ਿਲ੍ਹੇ ਦੇ ਜਗੈਯਾਪੇਟਾ ਮੰਡਲ ਵਿਚ ਬੁਡਾਵਾੜਾ ਅਲਟ੍ਰਾਟੈੱਕ ਸੀਮੈਂਟ ਫੈਕਟਰੀ ਵਿਚ ਤੀਸਰੀ ਮੰਜ਼ਿਲ ਤੋਂ ਸੀਮੈਂਟ ਨਿਰਮਾਣ ਵਿਚ ਇਸਤੇਮਾਲ ਹੋਣ ਵਾਲੀ ਕੁਝ ਬੇਹੱਦ ਗਰਮੀ ਸਮੱਗਰੀ ਉਨ੍ਹਾਂ 'ਤੇ ਡਿੱਗ ਗਈ। ਕਿਰਨ ਨੇ ਦੱਸਿਆ, "ਕੋਈ ਧਮਾਕਾ ਨਹੀਂ ਹੋਇਆ, ਪਰ ਵੱਡੀ ਮਾਤਰਾ ਵਿਚ ਸਮੱਗਰੀ ਤੀਸਰੀ ਮੰਜ਼ਿਲ ਤੋਂ ਦੂਜੀ ਮੰਜ਼ਿਲ 'ਤੇ ਡਿੱਗ ਗਈ। 

ਇਹ ਵੀ ਪੜ੍ਹੋ : ਕੇਜਰੀਵਾਲ ਦੇ ਮੈਡੀਕਲ ਚੈੱਕਅਪ ਦੌਰਾਨ ਪਤਨੀ ਨੂੰ ਮੌਜੂਦ ਰਹਿਣ ਦੀ ਇਜਾਜ਼ਤ

ਏ.ਸੀ.ਪੀ ਮੁਤਾਬਕ, ਹਾਦਸਾ ਸਵੇਰੇ ਕਰੀਬ 11.30 ਵਜੇ ਹੋਇਆ ਅਤੇ ਜ਼ਖਮੀਆਂ ਵਿਚ ਸਥਾਨਕ ਅਤੇ ਉੱਤਰ ਭਾਰਤੀ ਸ਼ਾਮਿਲ ਹਨ। ਇਸ ਦੌਰਾਨ ਕੁਝ ਮਜ਼ਦੂਰ ਸੀਮੈਂਟ ਫੈਕਟਰੀ ਦੇ ਦਫਤਰ ਵਿਚ ਵੜ ਗਏ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਭੰਨਤੋੜ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਵਿਚ ਲਿਆਉਣਾ ਪਿਆ। 

ਘਟਨਾ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ। ਅਧਿਕਾਰੀਆਂ ਦੇ ਬਿਆਨ ਮੁਤਾਬਕ, ਨਾਇਡੂ ਨੇ ਅਧਿਕਾਰੀਆਂ ਨੂੰ ਹਾਦਸੇ ਦੇ ਕਾਰਨਾਂ ਦੀ ਰਿਪੋਰਟ ਪੇਸ਼ ਕਰਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਜ਼ਖਮੀ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਸੂਬਾ ਸਰਕਾਰ ਵਲੋਂ ਵੀ ਮਦਦ ਦਾ ਵਾਅਦਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


DILSHER

Content Editor

Related News