ਚੈਂਪੀਅਨਸ ਟਰਾਫੀ ਲਈ ਸਟੇਡੀਅਮਾਂ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨੇ 17 ਅਰਬ ਰੁਪਏ ਵੰਡੇ

Sunday, Jul 07, 2024 - 08:31 PM (IST)

ਚੈਂਪੀਅਨਸ ਟਰਾਫੀ ਲਈ ਸਟੇਡੀਅਮਾਂ ਨੂੰ ਬਿਹਤਰ ਬਣਾਉਣ ਲਈ ਪਾਕਿਸਤਾਨ ਨੇ 17 ਅਰਬ ਰੁਪਏ ਵੰਡੇ

ਲਾਹੌਰ, (ਭਾਸ਼ਾ)–ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਤੋਂ ਪਹਿਲਾਂ ਕਰਾਚੀ, ਲਾਹੌਰ ਤੇ ਰਾਵਲਪਿੰਡੀ ਵਿਚ ਆਪਣੇ ਸਟੇਡੀਅਮਾਂ ਦੀ ਮੁਰੰਮਤ ਲਈ ਲੱਗਭਗ 17 ਅਰਬ ਰੁਪਏ ਵੰਡੇ ਹਨ।

ਪੀ. ਸੀ. ਬੀ. ਦੇ ਸੰਚਾਲਨ ਬੋਰਡ ਨੇ ਸ਼ਨੀਵਾਰ ਨੂੰ ਲਾਹੌਰ ਵਿਚ ਹੋਈ ਮੀਟਿੰਗ ਵਿਚ ਇਹ ਰਾਸ਼ੀ ਮਨਜ਼ੂਰ ਕੀਤੀ, ਜਿਸ ਵਿਚ ਮਹਿਲਾ ਕ੍ਰਿਕਟ ’ਤੇ ਖਰਚ ਲਈ 24 ਕਰੋੜ ਰੁਪਏ ਜਾਰੀ ਕੀਤੇ ਗਏ। ਪੀ. ਸੀ. ਬੀ. ਚੇਅਰਮੈਨ ਮੋਹਸਿਨ ਨਕਵੀ ਨੇ ਬੋਰਡ ਦੇ ਮੈਂਬਰਾਂ ਨੂੰ ਇਹ ਵੀ ਦੱਸਿਆ ਕਿ ਚੈਂਪੀਅਨਸ ਟਰਾਫੀ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਵਿਚ ਆਯੋਜਿਤ ਕੀਤੀ ਜਾਵੇਗੀ ਤੇ ਇਸ ਮਹੀਨੇ ਦੇ ਅੰਤ ਵਿਚ ਕੋਲੰਬੋ ਵਿਚ ਹੋਣ ਵਾਲੀ ਆਈ. ਸੀ. ਸੀ. ਦੀ ਸਾਲਾਨਾ ਬੋਰਡ ਮੀਟਿੰਗ ਵਿਚ ਇਸ ’ਤੇ ਅੱਗੇ ਚਰਚਾ ਕੀਤੀ ਜਾਵੇਗੀ।


author

Tarsem Singh

Content Editor

Related News