22 ਸਾਲਾਂ ਬਾਅਦ ਮਿਲੀ ਹੱਥਾਂ ਨਾਲ ਚੱਲਣ ਵਾਲੀ ਗੁਲਾਬੀ ਮੱਛੀ
Saturday, Dec 25, 2021 - 12:11 PM (IST)
ਵੈਨਕੂਵਰ - ਆਸਟ੍ਰੇਲੀਆ ਵਿਚ 22 ਸਾਲਾਂ ਬਾਅਦ ਲੁਪਤ ਹੋ ਰਹੀ ਦੁਰਲੱਭ ਗੁਲਾਬੀ ਮੱਛੀ ਮਿਲੀ ਹੈ। ਇਸ ਮੱਛੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਆਪਣੇ ਹੱਥਾਂ (ਪੰਖਾਂ) ਦੀ ਮਦਦ ਨਾਲ ਹਿੱਲਦੀ ਹੈ, ਇਸ ਲਈ ਇਸ ਨੂੰ ਵਾਕਿੰਗ ਹੈਂਡਫਿਸ਼ ਵੀ ਕਿਹਾ ਜਾਂਦਾ ਹੈ। ਇਹ ਤਸਮਾਨੀਅਨ ਤੱਟ ਦੇ ਨੇੜੇ ਪਾਈ ਜਾਂਦੀ ਹੈ। ਇਸ ਤੋਂ ਪਹਿਲਾਂ 1999 ’ਚ ਇਸ ਨੂੰ ਤਸਮਾਨੀਆ ’ਚ ਹੀ ਇਕ ਗੋਤਾਖੋਰ ਨੇ ਦੇਖਿਆ ਸੀ। ਇਹ ਮੱਛੀ ਇੰਨੀ ਦੁਰਲੱਭ ਹੈ ਕਿ ਹੁਣ ਤੱਕ ਇਸ ਨੂੰ ਇਤਿਹਾਸ ’ਚ ਸਿਰਫ 4 ਵਾਰ ਦੇਖਿਆ ਗਿਆ ਹੈ। ਖੋਜਕਰਤਾਵਾਂ ਨੇ ਇਸ ਨੂੰ ਅਲੋਪ ਸਮਝਣਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਇਸ ਨੂੰ ਦੁਬਾਰਾ ਦੇਖ ਕੇ ਖੁਸ਼ ਹਨ।
ਇਹ ਵੀ ਪੜ੍ਹੋ - ਬ੍ਰਿਟੇਨ 'ਚ ਪਹਿਲੀ ਵਾਰ ਇੱਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 1,20,000 ਤੋਂ ਵਧ ਨਵੇਂ ਮਾਮਲੇ
ਤਸਮਾਨੀਆ ਯੂਨੀਵਰਸਿਟੀ ਦੇ ਸਮੁੰਦਰੀ ਜੀਵ ਵਿਗਿਆਨੀ ਨੇਵਿਲ ਬਾਰੇਟ ਅਨੁਸਾਰ ਇਹ ਖੋਜ ਬਹੁਤ ਹੀ ਉਤਸ਼ਾਹਜਨਕ ਹੈ। ਨਾਮ ਦੇ ਮੁਤਾਬਕ ਇਸ ਮੱਛੀ ਦੇ ਫਿਨਜ਼ ਕੁਝ ਵੱਡੇ ਅਤੇ ਹੱਥਾਂ ਵਰਗੇ ਦਿਖਾਈ ਦਿੰਦੇ ਹਨ, ਤੈਰਾਕੀ ਤੋਂ ਇਲਾਵਾ ਇਹ ਇਨ੍ਹਾਂ ਦੀ ਮਦਦ ਨਾਲ ਸਤ੍ਹਾ ’ਤੇ ਵੀ ਘੁੰਮਦੀ ਹੈ। ਇਸ ਦਾ ਆਕਾਰ 15 ਸੈ. ਮੀ. ਹੈ।
ਘੱਟ ਪਾਣੀ ਤੋਂ ਡੂੰਘੇ ’ਚ ਗਈ
ਆਸਟ੍ਰੇਲੀਆਈ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਗਹਿਰਾਈ ’ਚ ਗੋਤਾਖੋਰਾਂ ਨਾਲ ਭੇਜੇ ਗਏ ਕੈਮਰੇ ਨੇ ਇਸ ਨੂੰ ਰਿਕਾਰਡ ਕੀਤਾ ਹੈ। ਇਹ ਰਿਕਾਰਡਿੰਗ ਦਿਖਾ ਰਹੀ ਹੈ ਕਿ ਇਹ ਮੱਛੀ ਹੁਣ ਘੱਟ ਪਾਣੀ ਤੋਂ 150 ਮੀਟਰ ਦੀ ਗਹਿਰਾਈ ’ਚ ਚਲੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।