ਹੇਲੀ ਨੇ ਬਾਈਡੇਨ ''ਤੇ ਵਿੰਨ੍ਹਿਆ ਨਿਸ਼ਾਨਾ, ਲਗਾਏ ਇਹ ਦੋਸ਼

Tuesday, Jan 09, 2024 - 03:03 PM (IST)

ਡੀ ਮੋਇਨੇਸ (ਏਜੰਸੀ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਨਿੱਕੀ ਹੇਲੀ ਨੇ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਹੇਲੀ ਨੇ 2015 ਵਿਚ ਨਸਲੀ ਹਮਲੇ ਦੀ ਜੱਦ 'ਚ ਆਏ ਦੱਖਣੀ ਕੈਰੋਲੀਨਾ ਸਥਿਤ ਇਕ ਚਰਚ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਭਾਸ਼ਣ ਨੂੰ ਲੈ ਕੇ ਸੋਮਵਾਰ ਰਾਤ ਉਨ੍ਹਾਂ 'ਤੇ ਹਮਲਾ ਬੋਲਿਆ। ਹੇਲੀ ਨੇ ਚਰਚ ਵਿਚ ਰਾਸ਼ਟਰਪਤੀ ਦੇ ਭਾਸ਼ਣ ਨੂੰ "ਅਪਮਾਨਜਨਕ" ਕਿਹਾ ਅਤੇ ਕਿਹਾ ਕਿ ਰਾਸ਼ਟਰਪਤੀ ਨੇ "ਸਿਆਸੀ ਭਾਸ਼ਣ" ਦਿੱਤਾ। 

ਰਾਸ਼ਟਰਪਤੀ ਨੇ ਭਿਆਨਕ ਨਸਲੀ ਹਮਲੇ ਦੇ ਸ਼ਿਕਾਰ ਹੋਏ ਦੱਖਣੀ ਕੈਰੋਲੀਨਾ ਸਥਿਤ 'ਮਦਰ ਇਮੈਨੁਅਲ ਏਐਮਈ ਚਰਚ' 'ਚ ਸੋਮਵਾਰ ਨੂੰ ਆਪਣੇ ਭਾਸ਼ਣ ਦੌਰਾਨ ਗੋਰਿਆਂ ਦੀ ਸਰਵਉੱਚਤਾ ਦੀ ਨਿੰਦਾ ਕੀਤੀ ਅਤੇ ਗੈਰ ਗੋਰੇ ਲੋਕਾਂ ਨੂੰ ਰਾਸ਼ਟਰਪਤੀ ਚੋਣਾਂ 'ਚ ਉਨ੍ਹਾਂ ਨੂੰ ਦੁਬਾਰਾ ਜਿੱਤ ਦਿਵਾਉਣ ਦੀ ਅਪੀਲ ਕੀਤੀ ਅਤੇ ਐਲਾਨ ਕੀਤਾ ਕਿ ਅਜਿਹੀ ਵਿਚਾਰਧਾਰਾ ਦੀ ਅਮਰੀਕਾ ਵਿੱਚ ਕੋਈ ਥਾਂ ਨਹੀਂ ਹੈ। ਇੱਥੇ ਦੱਸ ਦਈਏ ਕਿ ਜੂਨ 2015 ਵਿੱਚ ਇਸ ਚਰਚ ਵਿੱਚ ਪ੍ਰਾਰਥਨਾ ਦੌਰਾਨ ਇੱਕ ਗੋਰੇ ਵਿਅਕਤੀ ਵੱਲੋਂ ਨੌਂ ਗੈਰ ਗੋਰੇ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ੜ੍ਹੋ ਇਹ ਅਹਿਮ ਖ਼ਬਰ-ਦੱਖਣੀ ਕੋਰੀਆ ਦਾ ਵੱਡਾ ਕਦਮ, ਕੁੱਤੇ ਦੇ ਮੀਟ 'ਤੇ ਪਾਬੰਦੀ ਲਗਾਉਣ ਵਾਲਾ 'ਕਾਨੂੰਨ' ਪਾਸ

'ਮਦਰ ਇਮੈਨੁਅਲ' ਵਿੱਚ ਬਾਈਡੇਨ ਨੇ ਕਿਹਾ,"ਕੁਝ ਗੋਰੇ ਸੋਚਦੇ ਹਨ ਕਿ ਉਹ ਹਰ ਕਿਸੇ ਨਾਲੋਂ ਉੱਤਮ ਹਨ। ਇਹ ਵਿਚਾਰ ਇੱਕ "ਜ਼ਹਿਰ" ਹੈ ਜੋ ਇਸ ਦੇਸ਼ ਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਿਹਾ ਹੈ। ਅਮਰੀਕਾ ਵਿਚ ਇਸ ਦੀ ਕੋਈ ਥਾਂ ਨਹੀਂ ਹੈ, ਨਾ ਅੱਜ, ਨਾ ਕੱਲ੍ਹ ਜਾਂ ਕਦੇ ਵੀ।'' ਹੇਲੀ ਨੇ ਕਿਹਾ ਕਿ ਉਹ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਲੜਨਾ ਚਾਹੁੰਦੀ ਹੈ। ਸੰਯੁਕਤ ਰਾਸ਼ਟਰ ਦੇ ਸਾਬਕਾ ਰਾਜਦੂਤ ਅਤੇ ਦੱਖਣੀ ਕੈਰੋਲੀਨਾ ਦੇ ਗਵਰਨਰ ਨੇ ਡੇਸ ਮੋਇਨਸ, ਆਇਓਵਾ ਵਿੱਚ ਫੌਕਸ ਨਿਊਜ਼ 'ਤੇ ਇੱਕ ਟਾਊਨ ਹਾਲ ਸੰਬੋਧਨ ਦੌਰਾਨ ਕਿਹਾ, "ਬਾਈਡੇਨ ਦਾ ਉੱਥੇ ਜਾਣਾ ਅਤੇ ਇੱਕ ਰਾਜਨੀਤਿਕ ਭਾਸ਼ਣ ਦੇਣਾ ਆਪਣੇ ਆਪ ਵਿੱਚ ਅਪਮਾਨਜਨਕ ਹੈ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News