ਬੰਗਲਾਦੇਸ਼ ''ਚ ਹਾਦੀ ਦੀ ਮ੍ਰਿਤਕ ਦੇਹ ਦੀ ਅੰਤਿਮ ਨਮਾਜ ਹੋਵੇਗੀ ਅੱਜ, ਪ੍ਰਦਰਸ਼ਨਕਾਰੀਆਂ ਦਾ ਨਹੀਂ ਥੰਮ ਰਿਹਾ ਗੁੱਸਾ
Saturday, Dec 20, 2025 - 01:03 PM (IST)
ਇੰਟਰਨੈਸ਼ਨਲ ਡੈਸਕ : ਢਾਕਾ ਬੰਗਲਾਦੇਸ਼ 'ਚ ਸ਼ੇਖ ਹਸੀਨਾ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ ਨੂੰ ਲੈ ਕੇ ਚੱਲ ਰਹੀ ਹਿੰਸਾ ਦਰਮਿਆਨ ਸ਼ੁੱਕਰਵਾਰ ਸ਼ਾਮ ਨੂੰ ਹਾਦੀ ਦੀ ਮ੍ਰਿਤਕ ਦੇਹ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਸਿੰਘਾਪੁਰ ਤੋਂ ਢਾਕਾ ਲਿਆਂਦਾ ਗਿਆ। ਹਾਦੀ ਦੇ ਜ਼ਨਾਜੇ ਦੀ ਨਮਾਜ ਦੁਪਹਿਰ 2 ਵਜੇ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਉਸਦੀ ਦੇਹ ਨੂੰ ਢਾਕਾ ਯੂਨੀਵਰਸਿਟੀ ਲਿਜਾਇਆ ਜਾਵੇਗਾ ਜਿੱਥੇ ਰਾਸ਼ਟਰੀ ਕਵੀ ਨਜ਼ਰੂਲ ਇਸਲਾਮ ਦੀ ਸਮਾਧੀ ਕੋਲ ਹਾਦੀ ਦੀ ਮ੍ਰਿਤਕ ਦੇਹ ਨੂੰ ਦਫਨਾਇਆ ਜਾਵੇਗਾ। ਜਨਾਜ਼ੇ 'ਚ ਮੁਹੰਮਦ ਯੂਨਸ ਵੀ ਸ਼ਾਮਿਲ ਹੋਣਗੇ।
ਇਸ ਤੋਂ ਪਹਿਲਾਂ ਹਾਦੀ ਦੀ ਮੌਤ ਕਾਰਨ ਰੋਸ 'ਚ ਆਏ ਜਮਾਤ ਦੇ ਕੱਟੜਪੰਥੀਆਂ ਅਤੇ ਇਨਕਲਾਬ ਮੰਚ ਵੱਲੋਂ ਬੇਨਾਪੋਲ ਤੋਂ ਭਾਰਤ ਦੇ ਬਾਰਡਰ ਤੱਕ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਸਾਬਕਾ ਪੀ.ਐਮ. ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਨੂੰ ਸੌਂਪਿਆ ਜਾਵੇ। ਇਸ ਮੌਕੇ ਕੱਟੜਪੰਥੀਆਂ ਨੇ ਚਟਗਾਂਵ ਦੇ ਚੰਦਰਨਾਥ ਮੰਦਰ ਦੇ ਬਾਹਰ ਨਾਅਰੇਬਾਜ਼ੀ ਕੀਤੀ।

ਉਧਰ ਦੂਜੇ ਪਾਸੇ ਬੰਗਲਾਦੇਸ਼ 'ਚ ਹੋ ਰਹੇ ਪ੍ਰਦਰਸ਼ਨ ਕਾਰਨ ਬੀ.ਐਨ.ਪੀ. ਦੇ ਨੇਤਾ ਤਾਰਿਕ ਰਹਿਮਾਨ 25 ਦਸੰਬਰ ਨੂੰ ਲੰਦਨ ਤੋਂ ਢਾਕਾ ਵਾਪਿਸ ਆ ਰਹੇ ਹਨ, ਪਰ ਸ਼ੇਖ ਹਸੀਨਾ ਪਾਰਟੀ ਦਾ ਕੋਈ ਆਧਾਰ ਨਾ ਹੋਣ ਕਰਕੇ ਮੁਹੰਮਦ ਯੂਨੁਸ ਨੂੰ ਜਮਾਤ ਏ ਇਸਲਾਮ ਦੇ ਕੱਟੜਪੰਥੀਆਂ ਦਾ ਸਮਰਥਨ ਮਿਲਣ ਕਰਕੇ ਉਹ ਅਰਾਜਕਤਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਕਿਸੇ ਵੀ ਤਰੀਕੇ ਨਾਲ ਬੰਗਲਾਦੇਸ਼ ਚੋਣਾਂ ਨੂੰ ਟਾਲਿਆ ਜਾ ਸਕੇ। ਦਰਅਸਲ ਮੁਹੰਮਦ ਯੂਨੁਸ ਕਿਸੇ ਵੀ ਤਰੀਕੇ ਨਾਲ ਆਵਾਮੀ ਲੀਗ ਅਤੇ ਬੀ.ਐਨ.ਪੀ. ਦੇ ਆਧਾਰ ਨੂੰ ਖਤਮ ਕਰਕੇ ਜਮਾਤ ਨੂੰ ਜਿਤਾ ਕੇ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ।
