ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਦੀ ਚੋਣ ਪ੍ਰਕਿਰਿਆ ਅੰਤਿਮ ਪੜਾਅ ’ਚ ਪੁੱਜੀ
Friday, Dec 19, 2025 - 09:07 AM (IST)
ਵੈਨਕੂਵਰ (ਮਲਕੀਤ ਸਿੰਘ)- ਕੈਨੇਡਾ ਦੀ ਮਹਿਲਾ ਓਲੰਪਿਕ ਹਾਕੀ ਟੀਮ ਵੱਲੋਂ ਜਿੱਥੇ ਆਉਣ ਵਾਲੇ ਓਲੰਪਿਕ ਮੁਕਾਬਲਿਆਂ ਲਈ ਤਿਆਰੀਆਂ ਅੰਤਿਮ ਪੜਾਅ ਵਿੱਚ ਦਾਖ਼ਲ ਹੋ ਚੁੱਕੀਆਂ ਹਨ। ਉਥੇ ਹੀ ਪ੍ਰਬੰਧਕਾਂ ਵੱਲੋਂ ਅੰਤਿਮ ਚੋਣ ਨੂੰ ਲੈ ਕੇ ਡੂੰਘੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਮੌਜੂਦਾ ਚੈਂਪੀਅਨ ਟੀਮ ਇੱਕ ਵਾਰ ਫਿਰ ਖਿਤਾਬ ਦੀ ਰੱਖਿਆ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਣ ਦੀ ਤਿਆਰੀ ਕਰ ਰਹੀ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਮਹਿਲਾ ਹਾਕੀ ਵਿੱਚ ਆਏ ਬਦਲਾਅ, ਵਧਦੀ ਮੁਕਾਬਲੇਬਾਜ਼ੀ ਅਤੇ ਪ੍ਰੋਫੈਸ਼ਨਲ ਮਾਹੌਲ ਨੇ ਚੋਣ ਪ੍ਰਕਿਰਿਆ ਨੂੰ ਹੋਰ ਸਖਤ ਬਣਾ ਦਿੱਤਾ ਹੈ। ਟੂਰਨਾਮੈਂਟ ਤੋਂ ਪਹਿਲਾਂ ਟ੍ਰੇਨਿੰਗ ਕੈਂਪਾਂ ਅਤੇ ਤਿਆਰੀ ਮੈਚਾਂ ਰਾਹੀਂ ਖਿਡਾਰੀਆਂ ਦੀ ਪਰਖ ਕੀਤੀ ਜਾ ਰਹੀ ਹੈ। ਅੰਤਿਮ ਟੀਮ ਦੇ ਐਲਾਨ ਨਾਲ ਹੀ ਕੈਨੇਡਾ ਦੀ ਮਹਿਲਾ ਹਾਕੀ ਟੀਮ ਆਪਣੇ ਅਗਲੇ ਓਲੰਪਿਕ ਸਫ਼ਰ ਦੀ ਆਰੰਭਤਾ ਕਰ ਸਕੇਗੀ।
