ਭਾਰਤ ਲਈ ਵੱਜੀ ਖ਼ਤਰੇ ਦੀ ਘੰਟੀ ! ਪਾਕਿਸਤਾਨ ''ਚ ਕਾਂਬੈਟ ਡਰੋਨ ਫੈਕਟਰੀ ਲਗਾਉਣ ਜਾ ਰਿਹਾ ਤੁਰਕੀ

Thursday, Dec 11, 2025 - 01:22 PM (IST)

ਭਾਰਤ ਲਈ ਵੱਜੀ ਖ਼ਤਰੇ ਦੀ ਘੰਟੀ ! ਪਾਕਿਸਤਾਨ ''ਚ ਕਾਂਬੈਟ ਡਰੋਨ ਫੈਕਟਰੀ ਲਗਾਉਣ ਜਾ ਰਿਹਾ ਤੁਰਕੀ

ਨੈਸ਼ਨਲ ਡੈਸਕ : ਦੱਖਣ ਏਸ਼ੀਆ 'ਚ ਰਣਨੀਤਿਕ ਹਾਲਾਤ ਇਕ ਵਾਰ ਫਿਰ ਬਦਲ ਰਹੇ ਹਨ। ਤੁਰਕੀ ਨੇ ਪਾਕਿਸਤਾਨ 'ਚ ਸਿਰਫ ਡਰੋਨ ਸਪਲਾਈ ਕਰਨ ਦਾ ਕੰਮ ਨਹੀਂ ਕੀਤਾ, ਸਗੋਂ ਹੁਣ ਉਹ ਉਥੇ ਹੀ ਕਾਂਬੈਟ ਡਰੋਨ ਬਣਾਉਣ ਦੀ ਫੈਕਟਰੀ ਵੀ ਲਗਾ ਰਿਹਾ ਹੈ। ਇਹ ਕਦਮ ਭਾਰਤ ਦੀ ਸੁਰੱਖਿਆ ਰਣਨੀਤੀ 'ਤੇ ਸਿੱਧਾ ਅਸਰ ਪਾ ਸਕਦਾ ਹੈ, ਕਿਉਂਕਿ ਇਹ ਸਹੁਲਤ ਪਾਕਿਸਤਾਨ-ਭਾਰਤ ਸੀਮਾ ਦੇ ਬਿਲਕੁਲ ਨੇੜੇ ਬਣਾਈ ਜਾ ਰਹੀ ਹੈ।

ਭਾਰਤ-ਪਾਕਿ ਜੰਗਬੰਦੀ ਖਤਮ ਹੋਣ ਦੇ ਬਾਅਦ ਵੱਡਾ ਕਦਮ
ਇਹ ਵਿਕਾਸ ਅਜਿਹੇ ਸਮੇਂ 'ਚ ਹੋਇਆ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੁਝ ਮਹੀਨੇ ਪਹਿਲਾਂ ਜੰਗਬੰਦੀ ਸਮਝੌਤਾ ਟੁੱਟਾ ਸੀ ਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ 'ਚ ਤਣਾਅ ਵਧਿਆ ਹੋਇਆ ਹੈ। ਅਜਿਹੀ ਸਥਿਤੀ 'ਚ ਪਾਕਿਸਤਾਨ 'ਚ ''ਸਟੀਲਥ'' ਲੰਬੀ ਦੂਰੀ ਵਾਲੇ ਅਤੇ ਹਾਈ-ਐਂਡ ਕਾਂਬੈਟ UAV" ਦਾ ਉਤਪਾਦਨ ਸ਼ੁਰੂ ਹੋਣਾ ਭਾਰਤ ਲਈ ਚਿੰਤਾ ਵਧਾਉਣ ਵਾਲਾ ਹੈ।

ਤੁਰਕੀ ਦੇ ਰੱਖਿਆ ਉਦਯੋਗ 'ਚ ਤੇਜ਼ ਉਛਾਲ
ਰਾਸ਼ਟਰਪਤੀ ਰੇਸੇਪ ਤੈਪਯ ਏਦੋਰਗਨ ਤੁਰਕੀ ਦੇ ਡਿਫੈਂਸ ਸੈਕਟਰ ਨੂੰ ਦੁਨੀਆਂ 'ਚ ਫੈਲਾ ਰਹੇ ਹਨ। ਦੇਸ਼ ਦਾ ਰੱਖਿਆ ਨਿਰਯਾਤ ਹੁਣ 7.5 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੈ। ਏਦੋਰਗਨ ਦਾ ਉਦੇਸ਼ ਪੱਛਮੀ ਦੇਸ਼ਾਂ 'ਤੇ ਨਿਰਭਰ ਹੋਏ ਬਿਨਾਂ ਮੁਸਲਿਮ ਦੇਸ਼ਾਂ ਦਾ ਇਕ ਆਜ਼ਾਦ ਮਿਲਟਰੀ-ਇੰਡਸਟਰੀ ਨੈਟਵਰਕ ਤਿਆਰ ਕਰਨਾ ਹੈ।

ਪਾਕਿਸਤਾਨ ਨੂੰ ਅਮਰੀਕੀ ਨਿਗਰਾਨੀ ਤੁਰਕੀ ਦੀ ਟੈਕਨਾਲੋਜੀ
ਪਾਕਿਸਤਾਨ ਨੂੰ ਹੁਣ ਅਜਿਹੇ ਡਰੋਨ ਮਿਲ ਰਹੇ ਹਨ ਜਿਨ੍ਹਾਂ 'ਤੇ ਕੋਈ ਵੀ ਅਮਰੀਕੀ ਨਿਗਰਾਨੀ ਜਾਂ ਮਨਜ਼ੂਰੀ ਦੀ ਜ਼ਰੂਰਤ ਨਹੀਂ ਜਿਵੇਂ ਕਿ ਬਾਏਰਾਕਟਾਰ-ਪੱਧਰ ਦੀ ਟੈਕਨਾਲੋਜੀ, ਲੰਬੀ ਦੂਰੀ ਦੇ ਸਟ੍ਰਾਈਕ UAV, ਯੁੱਧ ਦੇ ਮੈਦਾਨ 'ਚ ਤੇਜ਼ੀ ਨਾਲ ਤਾਇਨਾਤ ਹੋਣ ਵਾਲੇ ਡਰੋਨ।

ਤੁਰਕੀ ਦੀ ਦੱਖਣੀ ਏਸ਼ੀਆ 'ਚ ਵੱਡੀ ਐਂਟਰੀ
ਇਹ ਫੈਕਟਰੀ ਤੁਰਕੀ ਨੂੰ ਦੱਖਣੀ ਏਸ਼ੀਆ 'ਚ ਇਕ ਵੱਡਾ ਨਿਰਮਾਣ ਕੇਂਦਰ ਬਣਾਉਣ 'ਚ ਮੱਦਦ ਕਰੇਗੀ। ਇਸ ਇਲਾਕੇ ਦਾ ਹਥਿਆਰ ਬਾਜ਼ਾਰ ਲਗਭਗ 3 ਟ੍ਰਿਲੀਅਨ ਡਾਲਰ ਦਾ ਹੈ ਅਤੇ ਏਦੋਰਗਨ ਸਪੱਸ਼ਟ ਤੌਰ 'ਤੇ ਇਸ 'ਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਉਣਾ ਚਾਹੁੰਦੇ ਹਨ।

ਭਾਰਤ 'ਤੇ ਇਸਦਾ ਅਸਰ
ਭਾਰਤ ਲਈ ਇਹ ਸਥਿਤੀ ਨਵੀਂ ਅਤੇ ਚੁਣੌਤੀਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਇਸ ਨਾਲ ਪਾਕਿਸਤਾਨ ਦੀ ਡਰੋਨ ਸਮਰੱਥਾ ਤੇਜ਼ੀ ਨਾਲ ਵਧੇਗੀ ਅਤੇ ਹਾਈ-ਟੇਕ UAV ਦਾ ਸਥਾਨਕ ਉਤਪਾਦਨ ਹੋਵੇਗਾ।

ਸੀਮਾ ਨਾਲ ਉਭਰਦੀ ਡਰੋਨ ਫੈਕਟਰੀ ਤੋਂ ਵਧਣਗੇ ਖਤਰੇ
ਹੁਣ ਭਾਰਤ ਨੂੰ ਆਪਣੇ ਡਰੋਨ ਪ੍ਰੋਗਰਾਮ ਨੂੰ ਹੋਰ ਤੇਜ਼ ਕਰਨਾ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਭਾਰਤ, ਅਮਰੀਕਾ ਅਤੇ ਇਜ਼ਰਾਈਲ ਨਾਲ ਆਪਣੇ ਰਣਨੀਤਿਕ ਰੱਖਿਆ ਸਹਿਯੋਗ ਨੂੰ ਹੋਰ ਤੇਜ਼ ਕਰੇਗਾ।

ਚੀਨ ਦੀ ਬੇਆਰਾਮੀ
ਪਾਕਿਸਤਾਨ ਦਾ ਹਥਿਆਰ ਬਾਜ਼ਾਰ ਹੁਣ ਤੱਕ ਚੀਨ 'ਤੇ ਨਿਰਭਰ ਸੀ, ਪਰ ਤੁਰਕੀ ਦੀ ਐਂਟਰੀ ਨਾਲ ਬੀਜਿੰਗ ਦੀ ਭੂਮਿਕਾ ਹੋਰ ਕਮਜ਼ੋਰ ਹੋ ਸਕਦੀ ਹੈ ਅਤੇ ਚੀਨ ਨੂੰ ਝਟਕਾ ਲੱਗਣਾ ਬਿਲਕੁੱਲ ਤੈਅ ਹੈ ਅਤੇ ਇਹ ਨਵੀਂ ਫੈਕਟਰੀ ਅਫਗਾਨਿਸਤਾਨ, ਮੱਧ ਏਸ਼ੀਆਈ ਦੇਸ਼ ਅਤੇ ਸੰਭਾਵੀ ਤੌਰ 'ਤੇ ਈਰਾਨ ਨੂੰ ਵੀ ਪ੍ਰਭਾਵਿਤ ਕਰੇਗੀ ਅਤੇ ਅੱਗੇ ਚੱਲ ਕੇ ਪਾਕਿਸਤਾਨ ਖੇਤਰੀ ਕੇਂਦਰ ਬਣ ਸਕਦਾ ਹੈ।

ਭਾਰਤ ਨੂੰ ਆਪਣੀ ਕਾਊਂਟਰ ਡਰੋਨ ਰਣਨੀਤੀ ਦੋਬਾਰਾ ਲਿਖਣੀ ਪਵੇਗੀ
ਮਾਹਿਰਾਂ  ਦਾ ਕਹਿਣਾ ਹੈ ਕਿ ਨਵੀਂ ਡਰੋਨ ਤਕਨੀਕ AI 'ਤੇ ਅਧਾਰਿਤ ਸੁਰੱਖਿਆ ਪ੍ਰਣਾਲੀ ਅਤੇ ਉੱਨਤ ਸਰਹੱਦੀ ਨਿਗਰਾਨੀ ਪ੍ਰਣਾਲੀ ਨੂੰ ਦੇਖਦਿਆਂ ਭਾਰਤ ਨੂੰ ਆਪਣੀ ਕਾਊਂਟਰ ਡਰੋਨ ਰਣਨੀਤੀ ਦੋਬਾਰਾ ਲਿਖਣੀ ਪਵੇਗੀ, ਨਹੀਂ ਤਾਂ ਕਾਂਬੈਟ ਡਰੋਨ ਬਣਾਉਣ ਦੀ ਇਹ ਫੈਕਟਰੀ ਭਾਰਤ ਦੀ ਸੁਰੱਖਿਆ ਰਣਨੀਤੀ 'ਤੇ ਸਿੱਧਾ ਅਸਰ ਪਾ ਸਕਦੀ ਹੈ।


author

DILSHER

Content Editor

Related News