ਕੈਨੇਡੀਅਨਾਂ ਨੂੰ ਸਰਦੀਆਂ ਦੇ ਮੌਸਮ ਦੌਰਾਨ ਬਰਫ਼ੀਲੇ ਉੱਲੂਆਂ ਦੀ ਝਲਕ ਵੇਖਣ ਦਾ ਮਿਲ ਸਕਦੈ ਦੁਰਲਭ ਮੌਕਾ!
Monday, Dec 08, 2025 - 07:47 AM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ 'ਚ ਸ਼ੁਰੂ ਹੋ ਚੁੱਕੇ ਸਰਦੀਆਂ ਦੇ ਮੌਸਮ ਦੌਰਾਨ ਅਗਲੇ ਦਿਨਾਂ ਵਿੱਚ ਚੱਲਣ ਵਾਲੀਆਂ ਠੰਡੀਆਂ ਸੀਤ ਹਵਾਵਾਂ ਅਤੇ ਬਰਫ਼ੀਲੇ ਤੂਫਾਨ ਦੀ ਸੰਭਾਵਨਾ ਦੇ ਮੱਦੇਨਜ਼ਰ ਬਰਫ਼ੀਲੇ ਪਹਾੜਾਂ 'ਚ ਰਹਿਣ ਵਾਲੇ ਉੱਲੂਆਂ ਦੀ ਘੱਟ ਠੰਡ ਵਾਲੇ ਇਲਾਕਿਆਂ ਵੱਲ ਆਰਜੀ ਤੌਰ 'ਤੇ ਆਮਦ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਗੇ ਭਾਰਤ ਤੇ ਕੈਨੇਡਾ
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਅਤੇ ਮੌਸਮ ਵਿਭਾਗ ਦੇ ਮਾਹਿਰਾਂ ਵੱਲੋਂ ਸਾਂਝੀ ਕੀਤੀ ਗਈ ਇੱਕ ਜਾਣਕਾਰੀ ਮੁਤਾਬਕ ਕੈਨੇਡਾ ਦੇ ਦੱਖਣ ਦੇ ਕੁਝ ਇਲਾਕਿਆਂ 'ਚ ਅਜਿਹੇ ਉੱਲੂਆਂ ਨੂੰ ਵੇਖਣ ਦਾ ਦੁਰਲੱਭ ਮੌਕਾ ਮਿਲ ਸਕਦਾ ਹੈ। ਮਾਹਿਰਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੰਛੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਜਿਹੇ ਉੱਲੂਆਂ ਨੂੰ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਨਾ ਕੀਤਾ ਜਾਵੇ।
