ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੈਕਰਾਂ ਨੇ ਨਿਊਕਲੀਅਰ ਪਲਾਂਟ ਅਤੇ ਪਾਵਰ ਗ੍ਰਿਡ ਨੂੰ ਬਣਾਇਆ ਨਿਸ਼ਾਨਾ

10/25/2020 9:11:06 PM

ਵਾਸ਼ਿੰਗਟਨ : ਅਮਰੀਕਾ 'ਚ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਾਈਬਰ ਸੁਰੱਖਿਆ ਅਧਿਕਾਰੀਆਂ ਨੇ ਦੇਖਿਆ ਕਿ ਚੋਣਾਂ ਤੋਂ ਠੀਕ ਦੋ ਮਹੀਨੇ ਪਹਿਲਾਂ ਰੂਸੀ ਹੈਕਰਾਂ ਨੇ ਦਰਜਨਾਂ ਅਮਰੀਕੀ ਸਟੇਟ ਅਤੇ ਸਥਾਨਕ ਸਰਕਾਰੀ ਕੰਪਿਊਟਰ ਸਿਸਟਮ ਨੂੰ ਹੈਕ ਕਰਨਾ ਸ਼ੁਰੂ ਕਰ ਦਿੱਤਾ ਸੀ।  ਅਧਿਕਾਰੀਆਂ ਨੂੰ ਇਹ ਪਹਿਲਾਂ ਤੋਂ ਅੰਦਾਜਾ ਸੀ ਕਿ 2016 'ਚ ਚੋਣਾਂ ਪ੍ਰਭਾਵਿਤ ਕਰਨ ਵਾਲੇ ਹੈਕਰ ਫਿਰ ਵਾਪਸ ਆ ਜਾਣਗੇ। ਜਿਸ ਵਜ੍ਹਾ ਨਾਲ ਉਨ੍ਹਾਂ ਨੇ ਜ਼ਰੂਰੀ ਕਦਮ ਚੁੱਕੇ ਸਨ। ਇਸ ਦੌਰਾਨ ਕੁੱਝ ਨਿਊਕਲੀਅਰ ਪਲਾਂਟ ਅਤੇ ਪਾਵਰ ਗ੍ਰਿਡ ਉਨ੍ਹਾਂ ਦੇ ਨਿਸ਼ਾਨੇ 'ਤੇ ਆ ਗਏ ਸਨ।

ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਪਾਵਰ ਸੈਕਟਰ 'ਚ ਹੈਕਿੰਗ ਕਰਨ ਵਾਲਾ ਡ੍ਰੈਗਨਫਲਾਈ ਅਤੇ ਐਨਰਜੇਟਿਕ ਬੀਅਰ ਗਰੁੱਪ 2016 ਦੀ ਚੋਣ ਹੈਕਿੰਗ 'ਚ ਸ਼ਾਮਲ ਨਹੀਂ ਸੀ। ਹਾਲਾਂਕਿ ਇਹ ਪੰਜ ਸਾਲਾਂ 'ਚ ਕਈ ਪਾਵਰ ਗ੍ਰਿਡ, ਵਾਟਰ ਟ੍ਰੀਟਮੈਂਟ ਪਲਾਂਟ ਅਤੇ ਨਿਊਕਲੀਅਰ ਪਲਾਂਟ 'ਚ ਪਾੜ ਲਗਾ ਚੁੱਕੇ ਹਨ। ਇਸ ਗਰੁੱਪ ਨੇ ਸੈਨ ਫ੍ਰਾਂਸੀਸਕੋ ਇੰਟਰਨੈਸ਼ਨਲ ਏਅਰਪੋਰਟ ਦਾ ਵਾਈ-ਫਾਈ ਸਿਸਟਮ ਹੈਕ ਕੀਤਾ ਸੀ। ਸਤੰਬਰ 'ਚ ਹੋਈ ਘੁਸਪੈਠ ਨੇ ਇਸ ਵੱਲ ਇਸ਼ਾਰਾ ਕੀਤਾ ਕਿ ਰੂਸ ਦੇ ਫੈਡਰਲ ਸਕਿਊਰਿਟੀ ਸਰਵਿਸ ਨੇ ਅਮਰੀਕਾ ਦੇ ਜ਼ਰੂਰੀ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਚੋਣਾਂ ਦੇ ਕਰੀਬ ਆਉਂਦੇ ਹੀ ਇਹ ਚੋਰੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਹੈ। ਕੁੱਝ ਹੈਕਰ ਅਜਿਹੇ ਵੀ ਹਨ, ਜੋ ਚੋਣ ਅਤੇ ਪਲਾਂਟ ਦੋਨਾਂ ਵਾਲੀ ਹੈਕਿੰਗ 'ਚ ਸ਼ਾਮਲ ਹੋ ਸਕਦੇ ਹਨ।
 


Inder Prajapati

Content Editor

Related News