ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਾਏ ਗਏ 9ਵੇਂ ਗੁਰਮਤਿ ਗਿਆਨ ਮੁਕਾਬਲੇ
Wednesday, Aug 12, 2026 - 03:02 PM (IST)
ਇਟਲੀ (ਕੈਂਥ)- ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਦੁਆਰਾ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਲਾਗੋ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ 8ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਜਿਹਨਾਂ ਵਿੱਚ 5 ਸਾਲ ਤੋਂ ਲੈ ਕੇ 14 ਸਾਲ ਜਾ ਇਸ ਤੋਂ ਉਪੱਰ ਦੇ ਬੱਚਿਆਂ ਨੇ ਭਾਗ ਲਿਆ। ਇਸਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ 'ਤੇ ਹੀ ਉਪਲਬਧ ਕਰਵਾਇਆ ਗਿਆ ਸੀ। ਇਹ ਮੁਕਾਬਲੇ ਚਾਰ ਵੱਖ ਵੱਖ ਗਰੁੱਪਾਂ ਵਿੱਚ ਲਿਖਤੀ ਰੂਪ ਵਿੱਚ ਕਰਵਾਏ ਗਏ। ਜਿਸ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਬੱਚਿਆਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਮੁਕਾਬਿਲਆਂ ਵਿੱਚ ਹਿੱਸਾ ਲਿਆ।

ਨਤੀਜਾ ਇਸ ਪ੍ਰਕਾਰ ਰਿਹਾ। ਗਰੁੱਪ ਏ - ਪਹਿਲਾ ਸਥਾਨ- ਅਨਹਦ ਸਿੰਘ, ਦੇਗਵੀਰ ਸਿੰਘ, ਸਤਕਿਰਤ ਸਿੰਘ
ਦੂਜਾ ਸਥਾਨ- ਸਹਿਜਨੂਰ ਸਿੰਘ, ਅਵਨੀਤ ਕੌਰ
ਤੀਜਾ ਸਥਾਨ- ਤੇਗਵੀਰ ਸਿੰਘ, ਭਵਨੂਰ ਸਿੰਘ
ਗਰੁੱਪ ਬੀ - ਪਹਿਲਾ ਸਥਾਨ- ਜਪਜੀਤ ਕੌਰ
ਦੂਜਾ ਸਥਾਨ- ਹਰਮਨਜੋਤ ਸਿੰਘ ਅਤੇ ਜਸਪ੍ਰੀਤ ਸਿੰਘ
ਤੀਜਾ ਸਥਾਨ- ਜਸਫਤਹਿ ਸਿੰਘ ਅਤੇ ਬਾਜਵੀਰ ਸਿੰਘ
ਗਰੁੱਪ ਸੀ - ਪਹਿਲਾ ਸਥਾਨ- ਨਮਨਵੀਰ ਸਿੰਘ
ਦੂਜਾ ਸਥਾਨ- ਰਣਜੋਤ ਸਿੰਘ , ਤਰਨਪ੍ਰੀਤ ਸਿੰਘ , ਹਰਜੋਤ ਕੌਰ
ਤੀਜਾ ਸਥਾਨ- ਐਸ਼ਰੀਨ ਕੌਰ

ਗਰੁੱਪ ਡੀ - ਪਹਿਲਾ ਸਥਾਨ- ਜੈਸਿਕਾ ਕੌਰ , ਖੁਸ਼ਦੀਪ ਕੌਰ , ਪ੍ਰਭਜੋਤ ਕੌਰ , ਅਮਰਿੰਦਰਜੀਤ ਕੌਰ , ਅਵਨੀਤ ਕੌਰ
ਦੂਜਾ ਸਥਾਨ- ਗਰਨੀਤ ਕੌਰ
ਤੀਜਾ ਸਥਾਨ- ਹਰਰਾਜਪ੍ਰੀਤ ਸਿੰਘ ਨੇ ਸਥਾਨ ਪ੍ਰਾਪਤ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- "ਜਾਕੋ ਰਾਖੇ ਸਾਈਆਂ....', 36 ਘੰਟੇ ਮਲਬੇ ਹੇਠ ਦੱਬੀ ਰਹੀ ਮਹਿਲਾ ਨੇ ਜਿੱਤੀ ਜ਼ਿੰਦਗੀ ਦੀ ਜੰਗ
ਜੇਤੂ ਬੱਚਿਆਂ ਨੂੰ ਟਰਾਫੀਆਂ ਦੇਕੇ ਸਨਮਾਨਿਤ ਕੀਤਾ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰਿਆਂ ਹੀ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਦੇ ਮਾਪਿਆਂ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਅਤੇ ਸਾਰੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗ੍ਰੰਥੀ ਸਿੰਘ ਵੱਲੋ ਕੀਰਤਨ ਰਾਹੀ ਦੀਵਾਨਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ। ਇਹ ਸਾਰਾ ਸਮਾਗਮ ਕਲਤੂਰਾ ਸਿੱਖ ਟੀ ਵੀ 'ਤੇ ਲਾਈਵ ਦਿਖਾਇਆ ਗਿਆ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਪੰਗਤਾਂ 'ਚ ਵਰਤਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
