ਨਾਇਜ਼ੀਰੀਆ ''ਚ ਬੰਦੂਕਧਾਰੀਆਂ ਨੇ 16 ਲੋਕਾਂ ਦੀ ਕੀਤੀ ਹੱਤਿਆ

06/07/2019 1:17:43 AM

ਲਾਗੋਸ - ਨਾਇਜ਼ੀਰੀਆ ਦੇ ਉੱਤਰ-ਪੱਛਮੀ ਰਾਜ ਜੰਫਾਰਾ ਦੇ ਕਾਨੋਮਾ ਜ਼ਿਲੇ 'ਚ ਬੰਦੂਕਧਾਰੀਆਂ ਦੇ ਹਮਲੇ 'ਚ ਘਟੋਂ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਰਾਜ ਦੇ ਗਵਰਨਰ ੇਦੇ ਬੁਲਾਰੇ ਯੂਸੁਫ ਇਦਰੀਸ ਨੇ ਮੰਗਲਵਾਰ ਨੂੰ ਹੋਈ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗਵਰਨਰ ਨੇ ਬੁੱਧਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਦੁੱਖ ਸਾਂਝਾ ਕੀਤਾ।
ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਗਵਰਨਰ ਨੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਫੱੜਣ ਦਾ ਨਿਰਦੇਸ਼ ਵੀ ਦਿੱਤਾ। ਗੋਲੀਬਾਰੀ 'ਚ ਜ਼ਖਮੀ ਹੋਏ 14 ਲੋਕਾਂ ਨੂੰ ਬਿਹਤਰ ਇਲਾਜ ਲਈ ਰਾਜ ਦੀ ਰਾਜਧਾਨੀ ਗੁਸਾਓ ਦੇ ਫੈਡਰਲ ਮੈਡੀਕਲ ਸੈਂਟਰ 'ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲਾ ਪ੍ਰਮੁੱਖ ਯਾਹਾਯਾ ਮੁਹੰਮਦ ਨੇ ਗਵਰਨਰ ਨੂੰ ਕਿਹਾ ਸੀ ਕਿ ਬੰਦੂਕਧਾਰੀਆਂ ਨੇ ਖੇਤਰ 'ਚ ਹਮਲਾ ਕਰ ਗੋਲੀਬਾਰੀ ਕੀਤੀ ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਨਾਇਜ਼ੀਰੀਆ ਦੇ ਰਾਜ ਜੰਫਾਰਾ 'ਚ ਅਕਸਰ ਅਜਿਹੇ ਹਮਲੇ ਹੁੰਦੇ ਰਹਿੰਦੇ ਹਨ ਜਿਸ ਨਾਲ ਸਭ ਤੋਂ ਜ਼ਿਆਦਾ ਔਰਤਾਂ ਅਤੇ ਬੱਚੇ ਪ੍ਰਭਾਵਿਤ ਹੁੰਦੇ ਹਨ।


Khushdeep Jassi

Content Editor

Related News