ਅਫਗਾਨਿਸਤਾਨ : ਸ਼ੀਆ ਮਸਜਿਦ ''ਚ ਬੰਦੂਕਧਾਰੀ ਦਾਖਲ, ਛੇ ਸ਼ਰਧਾਲੂਆਂ ਦੀ ਕੀਤੀ ਹੱਤਿਆ

Tuesday, Apr 30, 2024 - 04:07 PM (IST)

ਇਸਲਾਮਾਬਾਦ (ਏਪੀ): ਪੱਛਮੀ ਅਫਗਾਨਿਸਤਾਨ ਵਿਚ ਇਕ ਬੰਦੂਕਧਾਰੀ ਨੇ ਇਕ ਮਸਜਿਦ ਵਿਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਥੇ ਨਮਾਜ਼ ਅਦਾ ਕਰ ਰਹੇ ਛੇ ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਅਤੇ ਇੱਕ ਸਾਬਕਾ ਅਫਗਾਨ ਰਾਸ਼ਟਰਪਤੀ ਨੇ ਕਿਹਾ ਕਿ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕਿਉਂਕਿ ਇਹ ਘੱਟ ਗਿਣਤੀ ਸ਼ੀਆ ਭਾਈਚਾਰੇ ਨਾਲ ਸਬੰਧਤ ਸੀ। 

ਤਾਲਿਬਾਨ ਸ਼ਾਸਿਤ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਦੱਸਿਆ ਕਿ ਇਹ ਹਮਲਾ ਹੇਰਾਤ ਸੂਬੇ ਦੇ ਗੁਜਰਾ ਜ਼ਿਲੇ 'ਚ ਸੋਮਵਾਰ ਰਾਤ ਨੂੰ ਹੋਇਆ। ਉਨ੍ਹਾਂ ਸੋਸ਼ਲ ਮੀਡੀਆ 'ਤੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ 'ਚ ਇਕ ਵਿਅਕਤੀ ਜ਼ਖਮੀ ਵੀ ਹੋ ਗਿਆ ਅਤੇ ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਿਆ। ਕਿਸੇ ਵੀ ਸੰਗਠਨ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਮਸਜਿਦ ਦਾ ਇਮਾਮ ਵੀ ਸ਼ਾਮਲ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਗੁਜਰਾਤੀ ਮੂਲ ਦੇ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦਾ ਹੈਲਥ ਕੇਅਰ ਫਰਾਡ ਦਾ ਦੋਸ਼ ਕਬੂਲਿਆ

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ,"ਮੈਂ ਇਮਾਮ ਜ਼ਮਾਨ ਮਸਜਿਦ 'ਤੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਮੈਂ ਇਸ ਨੂੰ ਸਾਰੇ ਧਾਰਮਿਕ ਅਤੇ ਮਾਨਵਤਾਵਾਦੀ ਮਾਪਦੰਡਾਂ ਦੇ ਵਿਰੁੱਧ ਇੱਕ ਅੱਤਵਾਦੀ ਹਮਲਾ ਮੰਨਦਾ ਹਾਂ।" ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ ਵੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਘਟਨਾ ਵਿੱਚ ਇੱਕ ਬੱਚੇ ਸਮੇਤ ਸੱਤ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਇਸਲਾਮਿਕ ਸਟੇਟ ਨਾਲ ਜੁੜੇ ਸੰਗਠਨ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਮੁੱਖ ਵਿਰੋਧੀ ਹਨ। ਉਹ ਅਕਸਰ ਸਕੂਲਾਂ, ਹਸਪਤਾਲਾਂ, ਮਸਜਿਦਾਂ ਅਤੇ ਸ਼ੀਆ ਬਹੁ ਗਿਣਤੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News