ਬੁਰਕੀਨਾ ਫਾਸੋ 'ਚ ਅੱਤਵਾਦੀਆਂ ਨੇ ਚਰਚ 'ਤੇ ਕੀਤਾ ਹਮਲਾ, 14 ਲੋਕਾਂ ਦੀ ਮੌਤ

Monday, Dec 02, 2019 - 10:01 AM (IST)

ਬੁਰਕੀਨਾ ਫਾਸੋ 'ਚ ਅੱਤਵਾਦੀਆਂ ਨੇ ਚਰਚ 'ਤੇ ਕੀਤਾ ਹਮਲਾ, 14 ਲੋਕਾਂ ਦੀ ਮੌਤ

ਮਾਸਕੋ— ਪੂਰਬੀ ਬੁਰਕੀਨਾ ਫਾਸੋ ਦੀ ਇਕ ਚਰਚ 'ਚ ਐਤਵਾਰ ਨੂੰ ਅੱਤਵਾਦੀਆਂ ਦੇ ਹਮਲੇ 'ਚ 14 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਮੁਤਾਬਕ ਬੰਦੂਕਧਾਰੀਆਂ ਦਾ ਇਕ ਸਮੂਹ ਚਰਚ 'ਚ ਦਾਖਲ ਹੋਇਆ ਅਤੇ ਉਨ੍ਹਾਂ ਉੱਥੇ ਪ੍ਰਾਰਥਨਾ ਕਰ ਰਹੇ ਲੋਕਾਂ 'ਤੇ ਗੋਲੀਆਂ ਚਲਾ ਦਿੱਤੀਆਂ। ਸਰਕਾਰ ਦਾ ਕਹਿਣਾ ਹੈ ਕਿ ਫੌਜ ਵਲੋਂ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
 

PunjabKesari

ਅਣਪਛਾਤੇ ਅੱਤਵਾਦੀਆਂ ਨੇ ਚਰਚ ਕੋਲ ਤਾਇਨਾਤ ਸੁਰੱਖਿਆ ਬਲਾਂ 'ਤੇ ਵੀ ਹਮਲਾ ਕੀਤਾ ਅਤੇ ਤਿੰਨ ਅਧਿਕਾਰੀਆਂ ਨੂੰ ਮਾਰ ਦਿੱਤਾ। ਇਸ ਹਮਲੇ ਦੀ ਹਾਲਾਂਕਿ ਕਿਸੇ ਵੀ ਸਮੂਹ ਨੇ ਅਜੇ ਤਕ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਬੁਰਕੀਨਾ ਫਾਸੋ 2016 ਤੋਂ ਹੀ ਇਸਲਾਮਕ ਸਟੇਟ ਅਤੇ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹੈ। ਇਸ ਤੋਂ ਪਹਿਲਾਂ ਅਗਸਤ 'ਚ ਵੀ ਅਜਿਹੀ ਘਟਨਾ ਵਾਪਰੀ ਸੀ। 


Related News