ਗੂਗਲ ਚੀਨ ਲਈ ਬਣਾ ਰਿਹੈ ਸੈਂਸਰਡ ਸਰਚ ਇੰਜਣ, 99 ਫੀਸਦੀ ਸਵਾਲਾਂ ਦੇ ਜਵਾਬ ਦੇਣ ''ਚ ਸਮਰੱਥ
Wednesday, Oct 17, 2018 - 02:01 AM (IST)
ਗੈਜੇਟ ਡੈਸਕ—ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਪਹਿਲੀ ਵਾਰੀ ਮੰਨਿਆ ਹੈ ਕਿ ਕੰਪਨੀ ਚੀਨ ਲਈ ਵਿਸ਼ੇਸ਼ ਸੈਂਸਰਡ ਸਰਚ ਇੰਜਣ ਬਣਾ ਰਹੀ ਹੈ। ਪਿਚਾਈ ਨੇ ਅਮਰੀਕਾ 'ਚ ਇਕ ਸ਼ਿਖਰ ਸੰਮੇਲਨ 'ਚ ਇਹ ਗੱਲ ਕਹੀ। ਪਿਚਾਈ ਨੇ ਇਸ ਦੌਰਾਨ ਦੱਸਿਆ ਕਿ ਚੀਨ ਲਈ ਤਿਆਰ ਕੀਤਾ ਗਿਆ ਸਰਚ ਐਪ 99 ਫੀਸਦੀ ਸਵਾਲਾਂ ਦੇ ਜਵਾਬ ਦੇਣ 'ਚ ਸਮਰੱਥ ਹੈ। ਗੂਗਲ ਇਹ ਐਕਸਪੈਰੀਮੈਂਟ ਕਰਨਾ ਚਾਹੁੰਦਾ ਸੀ ਕਿ ਇਸ ਤਰ੍ਹਾਂ ਦਾ ਪ੍ਰੋਡਕਟ ਕਿਵੇਂ ਕੰਮ ਕਰ ਸਕਦਾ ਹੈ।

ਪਿਚਾਈ ਨੇ ਕਿਹਾ ਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਗੂਗਲ ਚੀਨ 'ਚ ਫਿਰ ਤੋਂ ਪ੍ਰਵੇਸ਼ ਕਰਦਾ ਹੈ ਤਾਂ ਨਵਾਂ ਸਰਚ ਇੰਜਣ ਐਪ ਕਿਵੇਂ ਦਾ ਦਿਖੇਗਾ। ਇਸ ਲਈ ਕੰਪਨੀ ਨੇ ਗੁਪਤ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ। ਇਹ ਭਰੋਸੇਮੰਦ ਹੋਵੇਗਾ ਅਤੇ ਸੂਚਨਾਵਾਂ ਨੂੰ ਬਿਹਤਰ ਤਰੀਕੇ ਨਾਲ ਪੇਸ਼ ਕਰੇਗਾ। ਪਿਚਾਈ ਨੇ 2016 ਦੀ ਇਕ ਘਟਨਾ ਦਾ ਉਦਾਹਰਣ ਵੀ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਚੀਨ ਦੇ ਸਰਚ ਇੰਜਣ ਬੇਦੂ 'ਤੇ ਸੈਂਸਰ ਦੇ ਇਲਾਜ ਦੀ ਗਲਤ ਜਾਣਕਾਰੀ ਕਾਰਨ ਇਕ ਵਿਦਿਆਰਥੀ ਦੀ ਮੌਤ ਹੋ ਗਈ। ਇਸ ਮਾਮਲੇ 'ਚ ਚੀਨ ਦੀ ਰੈਗੂਲੇਟਰੀ ਸੰਸਥਾ ਨੇ ਬੇਦੂ ਵਿਰੁੱਧ ਜਾਂਚ ਵੀ ਕੀਤੀ।

ਹਾਲਾਂਕਿ ਗੂਗਲ ਦੇ ਸੀ.ਈ.ਓ. ਨੇ ਇਸ ਦੌਰਾਨ ਇਹ ਨਹੀਂ ਦੱਸਿਆ ਕਿ ਚੀਨ 'ਚ ਨਵਾਂ ਐਪ ਕਦੋਂ ਲਾਂਚ ਹੋਵੇਗਾ। ਉਨ੍ਹਾਂ ਨੇ ਸਿਰਫ ਇੰਨਾਂ ਹੀ ਦੱਸਿਆ ਹੈ ਕਿ ਚੀਨ ਦੇ ਬਾਜ਼ਾਰ 'ਚ ਵਿਸਤਾਰ ਲਈ ਮਹਤੱਵਪੂਰਨ ਪਰਿਯੋਜਨਾ ਸਾਬਤ ਹੋਵੇਗੀ। ਇਸ ਦੇ ਨਾਲ ਹੀ ਸਰਚ ਇੰਜਣ ਰਾਜਨੀਤੀ, ਸੁਤੰਤਰਤਾ, ਲੋਕਤੰਤਰ, ਮਨੁੱਖੀ ਅਧਿਕਾਰੀ ਅਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਵਰਗੇ ਸ਼ਬਦਾਂ ਨੂੰ ਬਲਾਕ ਕਰ ਦੇਵੇਗਾ ਯਾਨੀ ਇਨ੍ਹਾਂ ਵਿਸ਼ਿਆਂ ਨਾਲ ਜੁੜੀ ਸਾਰੀ ਜਾਣਕਾਰੀ ਯੂਜ਼ਰਸ ਨਹੀਂ ਲੱਭ ਸਕਣਗੇ। ਜੇਕਰ ਯੂਜ਼ਰ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਸਾਰੀ ਜਾਣਕਾਰੀ ਚੀਨੀ ਸਰਕਾਰ ਕੋਲ ਚੱਲੀ ਜਾਵੇਗੀ।
