ਬੀਤੇ 63 ਸਾਲ ਤੋਂ ਨਹਾਇਆ ਨਹੀਂ ਇਹ ਵਿਅਕਤੀ, ਰੱਖਦਾ ਹੈ ਕੁਝ ਇਸ ਤਰਾਂ ਦੇ ਸ਼ੌਕ

Monday, Aug 07, 2017 - 12:52 PM (IST)

ਤੇਹਰਾਨ— ਸਫਾਈ ਦੇ ਮਹੱਤਵ ਨੂੰ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਆਲੇ-ਦੁਆਲੇ ਦੀ ਸਫਾਈ ਦੇ ਨਾਲ-ਨਾਲ ਸਰੀਰ ਦੀ ਸਫਾਈ ਰੱਖਣੀ ਵੀ ਜ਼ਰੂਰੀ ਹੁੰਦੀ ਹੈ ਪਰ ਈਰਾਨ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਲੰਬੀ ਉਮਰ ਦਾ ਜੋ ਰਾਜ਼ ਦੱਸਿਆ ਹੈ ਉਹ ਸਫਾਈ ਰੱਖਣ ਦੇ ਬਿਲਕੁਲ ਉਲਟ ਹੈ। ਈਰਾਨ ਦਾ ਰਹਿਣ ਵਾਲਾ ਇਹ ਵਿਅਕਤੀ ਬੀਤੇ 63 ਸਾਲਾਂ ਤੋਂ ਨਹਾਇਆ ਨਹੀਂ ਹੈ।
ਸਰੀਰ 'ਤੇ ਗੰਦਗੀ ਦੀ ਹੈ ਮੋਟੀ ਤਹਿ
83 ਸਾਲ ਦੇ ਅਮੋਊ ਹਾਜੀ ਬੀਤੇ 63 ਸਾਲ ਤੋਂ ਨਹਾਏ ਨਹੀਂ ਹਨ। ਉਨ੍ਹਾਂ ਦੇ ਸਰੀਰ 'ਤੇ ਗੰਦਗੀ ਦੀ ਮੋਟੀ ਤਹਿ ਜੰਮ ਚੁੱਕੀ ਹੈ। ਅਮੋਊ ਮੁਤਾਬਕ ਇਸ ਗੰਦਗੀ ਨੇ ਹੀ ਉਨ੍ਹਾਂ ਨੂੰ 83 ਸਾਲ ਦੀ ਉਮਰ ਤੱਕ ਸਿਹਤਮੰਦ ਬਣਾਈ ਰੱਖਿਆ ਹੈ। ਇਸ ਗੰਦਗੀ ਕਾਰਨ ਹੀ ਉਨ੍ਹਾਂ ਦੀ ਉਮਰ ਲੰਬੀ ਹੋਈ ਹੈ। ਆਪਣੇ ਨਾ ਨਹਾਉਣ ਦੇ ਫੈਸਲੇ ਕਾਰਨ ਅਮੋਊ ਨੂੰ ਪਿੰਡ ਦੇ ਬਾਹਰ ਰਹਿਣਾ ਪੈਂਦਾ ਹੈ। ਹਾਲਾਂਕਿ ਪਿੰਡ ਵਾਲੇ ਉਸ ਨੂੰ ਮਿਲਣ ਲਈ ਆਉਂਦੇ ਰਹਿੰਦੇ ਹਨ। ਅਮੋਊ ਜ਼ਮੀਨ ਵਿਚ ਬਣੇ ਗੱਢਿਆਂ ਵਿਚ ਰਹਿਣਾ ਪਸੰਦ ਕਰਦੇ ਹਨ।
ਇਸ ਤਰ੍ਹਾਂ ਦਾ ਹੈ ਖਾਣਾ-ਪੀਣਾ
ਅਮੋਊ ਦੀ ਖੁਰਾਕ ਵੀ ਅਜੀਬ ਹੈ। ਉਹ ਕਾਰ ਹਾਦਸੇ ਜਾਂ ਕੁਦਰਤੀ ਤਰੀਕੇ ਨਾਲ ਮਰੇ ਜਾਨਵਰਾਂ ਦਾ ਸੜਿਆ ਮਾਸ ਖਾਣਾ ਪਸੰਦ ਕਰਦੇ ਹਨ। ਇਸਦੇ ਇਲਾਵਾ ਉਹ ਸਿਗਰੇਟ ਪੀਣਾ ਪਸੰਦ ਕਰਦੇ ਹਨ।
ਖੁਦ ਨੂੰ ਮੰਨਦੇ ਹਨ ਸਭ ਤੋਂ ਜ਼ਿਆਦਾ ਖੁਸ਼ਹਾਲ ਵਿਅਕਤੀ
ਅਮੋਊ ਮੁਤਾਬਕ ਬਾਹਰੀ ਸੁੱਖਾਂ ਨੂੰ ਤਿਆਗ ਕੇ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਵਿਅਕਤੀ ਹਨ। ਅਮੋਊ ਨਹਾਉਂਦੇ ਤਾਂ ਨਹੀਂ ਹਨ ਪਰ ਹਰ ਦਿਨ 2 ਗੈਲਨ ਪਾਣੀ ਪੀ ਜਾਂਦੇ ਹਨ। ਜੇਕਰ ਕੋਈ ਉਨ੍ਹਾਂ ਨੂੰ ਨਹਾਉਣ ਦੀ ਸਲਾਹ ਦਿੰਦਾ ਹੈ ਤਾਂ ਉਹ ਕਾਫੀ ਨਾਰਾਜ਼ ਹੋ ਜਾਂਦੇ ਹਨ। ਅਮੋਊ ਮੁਤਾਬਕ ਸਫਾਈ ਉਸ ਨੂੰ ਬੀਮਾਰ ਕਰ ਦਿੰਦੀ ਹੈ।


Related News