ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1 ਤੋਲੇ ਸੋਨੇ ਦੀ ਕੀਮਤ ਹੋਈ 1 ਲੱਖ 32 ਹਜ਼ਾਰ ਰੁਪਏ
Thursday, Oct 28, 2021 - 10:05 AM (IST)
ਗੁਰਦਾਸਪੁਰ/ਲਾਹੌਰ (ਜ. ਬ.)- ਪਾਕਿਸਤਾਨ ’ਚ ਇਸ ਸਮੇਂ ਸੋਨਾ ਪ੍ਰਤੀ ਤੋਲਾ 1 ਲੱਖ 32 ਹਜ਼ਾਰ ਰੁਪਏ ਹੋ ਗਿਆ ਹੈ। ਪਾਕਿਸਤਾਨ ਦੇ ਲੋਕ ਸਰਕਾਰ ਵੱਲੋਂ ਮਹਿੰਗਾਈ ਉੱਪਰ ਰੋਕ ਲਗਾਉਣ ’ਤੇ ਅਸਫਲ ਰਹਿਣ ’ਤੇ ਇਮਰਾਨ ਖਾਨ ਦੀ ਡੱਟ ਕੇ ਨਿੰਦਾ ਕਰ ਰਹੇ ਹਨ। ਪਾਕਿਸਤਾਨ ’ਚ ਕੁਝ ਦਿਨ ਪਹਿਲਾਂ ਸੋਨਾ 1 ਲੱਖ ਰੁਪਏ ਪ੍ਰਤੀ ਤੋਲਾ ਤੋਂ ਘੱਟ ਰੇਟ ’ਤੇ ਵਿਕ ਰਿਹਾ ਸੀ ਅਤੇ 3 ਦਿਨ ਵਿਚ ਹੀ ਇਹ ਰੇਟ ਇਨਾਂ ਵੱਧ ਜਾਣ ਕਾਰਨ ਲੋਕਾਂ ਨੂੰ ਕੁੱਝ ਸਮਝ ਨਹੀਂ ਆ ਰਹੀ ਹੈ। ਪਾਕਿਸਤਾਨ ਦੇ ਇਤਿਹਾਸ ’ਚ ਇਹ ਰੇਟ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਤਾਬੂਤ ’ਚ ਰੱਖੀ ਪਿਤਾ ਦੀ ਲਾਸ਼ ਨਾਲ ਧੀ ਨੇ ਖਿਚਵਾਈਆਂ ਬੋਲਡ ਤਸਵੀਰਾਂ, ਹੋਈਆਂ ਵਾਇਰਲ
ਵਪਾਰੀ ਵਰਗ ਨੇ ਦੋਸ਼ ਲਗਾਇਆ ਕਿ ਡਾਲਰ ਦੇ ਮੁਕਾਬਲੇ ਪਾਕਿਸਤਾਨ ਰੁਪਏ ਦਾ ਡਿੱਗਾ ਪੱਧਰ ਇਸ ਮਹਿੰਗਾਈ ਦਾ ਮੁੱਖ ਕਾਰਨ ਹੈ। ਸਰਕਾਰ ਆਪਣੀ ਆਰਥਿਕ ਸਥਿਤੀ ਸੁਧਾਰਨ ਦੀ ਬਜਾਏ ਭਾਰਤ ਦੇ ਖਿਲਾਫ਼ ਪੈਸਾ ਖ਼ਰਚ ਕਰ ਰਹੀ ਹੈ ਅਤੇ ਬਿਨਾਂ ਕਾਰਨ ਪਾਕਿਸਤਾਨ ਦੀ ਜਨਤਾ ਨੂੰ ਮਹਿੰਗਾਈ ਦੀ ਚੱਕੀ ਵਿਚ ਪੀਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਹੁਣ ਆਸਟ੍ਰੇਲੀਆਈ ਕਰ ਸਕਣਗੇ ਇਨ੍ਹਾਂ ਮੁਲਕਾਂ ਦੀ ਯਾਤਰਾ
ਦੱਸ ਦੇਈਏ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ ’ਚ ਪਾਕਿਸਤਾਨ ’ਚ ਮਹਿੰਗਾਈ ਆਪਣੇ 70 ਸਾਲਾਂ ਦੇ ਉੱਚਤਮ ਪੱਧਰ ’ਤੇ ਪਹੁੰਚ ਗਈ ਹੈ। ਇਸ ਦੌਰਾਨ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੁਗਣੀਆਂ ਹੋ ਗਈਆਂ ਹਨ, ਉਥੇ ਘਿਓ, ਤੇਲ, ਖੰਡ, ਆਟਾ ਤੇ ਮੁਰਗੇ ਦੀਆਂ ਕੀਮਤਾਂ ਇਤਿਹਾਸਕ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।