ਸਜ਼ਾ ਤੋਂ ਪਹਿਲਾਂ ਹੀ ਫਾਕਸ ਮਿਊਜ਼ਿਕ ਕਾਮੇਡੀ ''ਗਲੇ'' ਦੇ ਅਦਾਕਾਰ ਦਾ ਹੋਇਆ ਦਿਹਾਂਤ

01/31/2018 1:56:10 AM

ਲਾਸ ਏਂਜਲਸ— ਮਾਰਕ ਸਾਲਿੰਗ, ਫਾਕਸ ਮਿਊਜ਼ਿਕ ਕਾਮੇਡੀ ''ਗਲੇ'' ਦਾ ਇਕ ਅਜਿਹਾ ਸਿਤਾਰਾ ਜਿਸ ਦਾ 35 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਸਾਲਿੰਗ ਦੇ ਵਕੀਲ ਮਾਇਕਲ ਜੇ. ਪ੍ਰੋਕਟੋਰ ਨੇ ਮੀਡੀਆ ਨੂੰ ਦੱਸਿਆ ਕਿ ਮੰਗਲਵਾਰ ਨੂੰ ਅਦਾਕਾਰ ਮਾਰਕ ਸਾਲਿੰਗ ਦਾ ਦਿਹਾਂਤ ਹੋ ਗਿਆ। ਹਾਲਾਂਕਿ ਉਨ੍ਹਾਂ ਨੇ ਉਸ ਦੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੇ ਕੁਝ ਹਫਤੇ ਪਹਿਲਾਂ ਹੀ ਉਸ ਨੂੰ ਬਾਲ ਪੋਰਨਗ੍ਰਾਫੀ ਦੇ ਦੋਸ਼ਾਂ ਤਹਿਤ ਫੈਡਰਲ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ।
PunjabKesari
ਜਾਣਕਾਰੀ ਮੁਤਾਬਕ ਸਾਲਿੰਗ ਨੂੰ ਦਸੰਬਰ 'ਚ ਬਾਲ ਪੋਰਨੋਗ੍ਰਾਫੀ ਦਾ ਦੋਸ਼ੀ ਪਾਇਆ ਗਿਆ ਸੀ। ਪ੍ਰੌਸੀਕਿਊਟਰਾਂ ਦਾ ਕਹਿਣਾ ਹੈ ਕਿ ਜਦੋਂ ਸਾਲਿੰਗ ਦੇ ਕੰਪਿਊਟਰ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਕੰਪਿਊਟਰ 'ਚੋਂ 50 ਹਜ਼ਾਰ ਤੋਂ ਜ਼ਿਆਦਾ ਬਾਲ ਪੋਰਨੋਗ੍ਰਾਫੀ ਦੀਆਂ ਸਮਗਰੀਆਂ ਬਰਾਮਦ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਉਸ ਨੂੰ 7 ਮਾਰਚ ਨੂੰ ਇਸ ਮਾਮਲੇ 'ਚ ਸਜ਼ਾ ਸੁਣਾਈ ਜਾਣੀ ਸੀ, ਜਿਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।


Related News