ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਅਦਾਕਾਰ ਦੀ ਹਾਰਟ ਅਟੈਕ ਨਾਲ ਹੋਈ ਮੌਤ
Saturday, Mar 30, 2024 - 01:10 PM (IST)
ਮੁੰਬਈ: ਤਾਮਿਲ ਫ਼ਿਲਮ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਡੇਨੀਅਲ ਬਾਲਾਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 48 ਸਾਲਾ ਤਾਮਿਲ ਅਦਾਕਾਰ ਡੇਨੀਅਲ ਬਾਲਾਜੀ ਦੀ ਸ਼ੁੱਕਰਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਕ ਡੇਨੀਅਲ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਡੇਨੀਅਲ ਬਾਲਾਜੀ ਨੂੰ 30 ਮਾਰਚ ਸ਼ਨੀਵਾਰ ਨੂੰ ਪੁਰਸਾਈਵਾਲਕਮ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦਫਨਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ ਕਈ ਥਾਵਾਂ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਹੋਰ ਫਰਮਾਂ ਵੀ ਰਡਾਰ 'ਤੇ!
ਬਾਲਾਜੀ ਨੇ ਪ੍ਰਸਿੱਧ ਤਾਮਿਲ ਡੇਲੀ ਸੋਪ ਓਪੇਰਾ ਚਿਥੀ ਵਿਚ ਡੈਨੀਅਲ ਦਾ ਕਿਰਦਾਰ ਨਿਭਾਅ ਕੇ ਟੈਲੀਵਿਜ਼ਨ ਵਿਚ ਆਪਣੀ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ। ਉਸ ਨੇ 2002 ਵਿਚ ਤਾਮਿਲ ਰੋਮਾਂਟਿਕ ਡਰਾਮਾ ਅਪ੍ਰੈਲ ਮਧਾਥਿਲ ਨਾਲ ਸਿਲਵਰ ਸਕ੍ਰੀਨ ਦੀ ਸ਼ੁਰੂਆਤ ਕੀਤੀ। ਉਸ ਨੂੰ ਵੇਟਈਆਦੂ ਵਿਲਾਯਾਦੂ, ਥੰਬੀ ਇਨ ਵਾਡਾ ਚੇਨਈ ਅਤੇ ਅਮੁਧਨ ਵਿਚ ਆਪਣੀਆਂ ਭੂਮਿਕਾਵਾਂ ਲਈ ਬਹੁਤ ਪ੍ਰਸ਼ੰਸਾ ਮਿਲੀ ਹੈ। ਆਪਣੇ ਕਰੀਅਰ ਦੇ ਸ਼ੁਰੂ ਵਿਚ, ਡੈਨੀਅਲ ਬਾਲਾਜੀ ਨੇ ਕਮਲ ਹਾਸਨ ਦੇ ਅਧੂਰੇ ਭਾਰਤੀ ਇਤਿਹਾਸਕ ਡਰਾਮੇ ਮਰੁਧਨਯਾਗਮ ਦੇ ਸੈੱਟਾਂ 'ਤੇ ਯੂਨਿਟ ਪ੍ਰੋਡਕਸ਼ਨ ਮੈਨੇਜਰ ਵਜੋਂ ਕੰਮ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8