ਭਾਰਤ ਪਹਿਲਾਂ ਤੋਂ ਹੀ ‘ਵਿਸ਼ਵ ਗੁਰੂ’ ਹੈ ਪਰ ਉਹ ਗੁਰੂ ਛੁਪਿਆ ਹੋਇਆ ਹੈ, ਉਸ ਨੂੰ ਬਾਹਰ ਲਿਆਉਣਾ ਹੋਵੇਗਾ : ਸ਼੍ਰੀ ਸ਼੍ਰੀ ਰਵੀਸ਼ੰਕਰ
Monday, Apr 15, 2024 - 11:06 AM (IST)
ਨਵੀਂ ਦਿੱਲੀ - ਅਧਿਆਤਮਿਕ ਨੇਤਾ ਅਤੇ ‘ਆਰਟ ਆਫ ਲਿਵਿੰਗ’ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਐਤਵਾਰ ਨੂੰ ਦਿੱਲੀ ’ਚ ‘ਵਿਕਸਿਤ ਭਾਰਤ’ ਦੂਤ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ‘ਪਹਿਲਾਂ ਤੋਂ ਹੀ ਵਿਸ਼ਵ ਗੁਰੂ’ ਹੈ।
ਐਤਵਾਰ ਨੂੰ ਸੰਗੀਤ ਅਤੇ ਧਿਆਨ ਸੰਧਿਅਾ ਵਿਚ ਬੋਲਦੇ ਹੋਏ ਅਧਿਆਤਮਕ ਗੁਰੂ ਨੇ ਕਿਹਾ ਕਿ ਭਾਰਤ ’ਚ ਵਿਆਹ ਦੀ ਅਗਵਾਈ ਕਰਨ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਉਸ ਦੇ ਸਾਰੇ ਨਾਗਰਿਕ ਮਹਾਨ ਹਨ। ਭਾਰਤ ਦੇ ਕੋਲ ਦੁਨੀਆ ਦੀ ਅਗਵਾਈ ਕਰਨ ਦੀ ਤਾਕਤ ਹੈ।
ਭਾਰਤ ਪਹਿਲਾਂ ਤੋਂ ਹੀ ਵਿਸ਼ਵ ਗੁਰੂ ਹੈ ਪਰ ਉਹ ਗੁਰੂ ਛੁਪਿਆ ਹੋਇਆ ਹੈ, ਸਾਨੂੰ ਉਸ ਨੂੰ ਸਾਹਮਣੇ ਲਿਆਉਣਾ ਹੋਵੇਗਾ। ਅਸੀਂ ਇਸ ਤਰੱਕੀ ਦੀ ਕਲਪਨਾ ਵੀ ਨਹੀਂ ਕਰ ਸਕਦੇ ਸੀ। ਅਸੀਂ ਪਿਛਲੇ ਦਹਾਕੇ ਵਿਚ ਕੁਝ ਕੀਤਾ ਹੈ ਪਰ ਅਜੇ ਵੀ ਅਸੀਂ ਬਹੁਤ ਕੁਝ ਕਰਨਾ ਹੈ ਅਤੇ ਇਹ ਸਭ ਦੀ ਹਿੱਸੇਦਾਰੀ ਨਾਲ ਹੋਵੇਗਾ।
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕਿਹਾ ਕਿ ਅਸੀਂ ਕਦੇ ਕਿਸੇ ਤੋਂ ਕੁਝ ਨਹੀਂ ਲਿਆ। ਮੈਨੂੰ ਕੋਈ ‘ਸਰਕਾਰੀ ਸੰਤ’ ਨਹੀਂ ਕਹਿ ਸਕਦਾ। ਕੋਈ ਸਾਡੇ ’ਤੇ ਉਂਗਲੀ ਨਹੀਂ ਚੁੱਕ ਸਕਦਾ। ਅਸੀਂ ਕਦੇ ਕਿਸੇ ਸਰਕਾਰ ਤੋਂ ਕੁਝ ਨਹੀਂ ਲਿਆ।
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਪਿਛਲੇ ਦਹਾਕੇ ਵਿਚ ਭਾਰਤ ਵਿਚ ਦੇਖੀਆਂ ਗਈਆਂ ਹਾਂ-ਪੱਖੀ ਤਬਦੀਲੀਆਂ ’ ਤੇ ਰੋਸ਼ਨੀ ਪਾਈ ਅਤੇ ਦੇਸ਼ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਅਤੇ ਰਵਾਇਤਾਂ ਵਿਚ ਮਾਣ ਦੀ ਮੁੜ-ਸੁਰਜੀਤੀ ’ਤੇ ਜ਼ੋਰ ਦਿੱਤਾ।